ਨਗਦੀ ਤੇ ਗਹਿਣੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਥਾਣਾ ਕਾਲਾਂਵਾਲੀ ਦੀ ਪੁਲੀਸ ਨੇ ਘਰ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਜ਼ੀਰ ਸਿੰਘ ਉਰਫ਼ ਵਜ਼ੀਰਾ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਗਈ ਨਗਦੀ ਵੀ ਬਰਾਮਦ ਹੋਈ...
Advertisement
ਥਾਣਾ ਕਾਲਾਂਵਾਲੀ ਦੀ ਪੁਲੀਸ ਨੇ ਘਰ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਜ਼ੀਰ ਸਿੰਘ ਉਰਫ਼ ਵਜ਼ੀਰਾ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਗਈ ਨਗਦੀ ਵੀ ਬਰਾਮਦ ਹੋਈ ਹੈ। ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਲੰਘੀ 12 ਜੁਲਾਈ 2025 ਨੂੰ ਪੰਕਜ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ 2 ਜੂਨ, 2025 ਨੂੰ ਆਪਣੇ ਪਰਿਵਾਰ ਨਾਲ ਇੱਕ ਵਿਆਹ ਸਮਾਗਮ ਵਿੱਚ ਗਿਆ ਸੀ ਅਤੇ 3 ਜੂਨ ਨੂੰ ਵਾਪਸ ਆਇਆ। ਜਦੋਂ ਉਸ ਨੇ 10 ਜੁਲਾਈ 2025 ਨੂੰ ਆਪਣੇ ਘਰ ਵਿੱਚ ਜਾਂਚ ਕੀਤੀ ਤਾਂ ਇੱਕ ਸੋਨੇ ਦੀ ਅੰਗੂਠੀ, ਕੰਨਾਂ ਦੀਆਂ ਵਾਲੀਆਂ, ਇੱਕ ਕਾਂਟਾ ਅਤੇ 40,000 ਨਗਦੀ ਗਾਇਬ ਸੀ। ਪੁਲੀਸ ਨੇ ਮੁਲਜ਼ਮ ਕੋਲੋਂ ਪੰਜ ਹਜ਼ਾਰ ਰੁਪਏ ਨਗਦ ਵੀ ਬਰਾਮਦ ਕੀਤੇ ਹਨ।
Advertisement
Advertisement
