ਦਿਨ-ਦਿਹਾੜੇ ਘਰੋਂ ਨਗਦੀ ਤੇ ਗਹਿਣੇ ਲੁੱਟੇ
ਇਥੋਂ ਦੇ ਬਰਨਾਲਾ ਰੋਡ ਸਥਿਤ ਰਾਮ ਕਲੋਨੀ ’ਚੋਂ ਦਿਨ ਦਿਹਾੜੇ ਲੁਟੇਰੇ ਨੇ ਬਿਰਧ ਮਹਿਲਾ ਦੀ ਕੁੱਟਮਾਰ ਕਰ ਕੇ ਵਕੀਲ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ, ਚਾਂਦੀ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲੀਸ ਨੇ ਸ਼ਿਕਾਇਤ ਦਰਜ ਕਰਕੇ...
Advertisement
ਇਥੋਂ ਦੇ ਬਰਨਾਲਾ ਰੋਡ ਸਥਿਤ ਰਾਮ ਕਲੋਨੀ ’ਚੋਂ ਦਿਨ ਦਿਹਾੜੇ ਲੁਟੇਰੇ ਨੇ ਬਿਰਧ ਮਹਿਲਾ ਦੀ ਕੁੱਟਮਾਰ ਕਰ ਕੇ ਵਕੀਲ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ, ਚਾਂਦੀ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲੀਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਕੀਲ ਵਿਜੈ ਬਾਂਸਲ ਨੇ ਦੱਸਿਆ ਕਿ ਉਹ ਤੇ ਉਸ ਦਾ ਪੁੱਤਰ ਕੋਰਟ ਚਲੇ ਗਏ ਤੇ ਬੱਚੇ ਸੂਕਲ। ਘਰ ’ਚ ਬਿਰਧ ਮਹਿਲਾ ਸੀ ਸੀ। ਉਨ੍ਹਾਂ ਦੱਸਿਆ ਕਿ ਦੁਪਹਿਰ ਬਾਅਦ ਦੋ ਜਣੇ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਘਰ ’ਚ ਦਾਖ਼ਲ ਹੋਏ ਅਤੇ ਬਿਰਧ ਮਹਿਲਾ ਦੀ ਕੁੱਟ ਮਾਰ ਕਰਕੇ ਅਲਮਾਰੀ ’ਚ ਰੱਖੇ ਸੋਨੇ, ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਘਰ ’ਚ ਰੱਖ ਨਗਦੀ ਲੈ ਕੇ ਫਰਾਰ ਹੋ ਗਏ। ਪੀੜਤਾ ਵਕੀਲ ਨੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ।
Advertisement
Advertisement