ਏਲਨਾਬਾਦ ’ਚ ਦੋ ਘਰਾਂ ’ਚੋਂ ਨਗਦੀ ਤੇ ਸਾਮਾਨ ਚੋਰੀ
ਇਥੇ ਹਰਚੰਦ ਦਾ ਬਾਸ ਸਥਿਤ ਇੱਕ ਘਰ ਵਿੱਚੋਂ ਦਿਨ ਵੇਲੇ ਹੀ ਚੋਰ 27,000 ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਸੁਰਿੰਦਰ ਕੁਮਾਰ ਵਾਸੀ ਵਾਰਡ ਨੰਬਰ 14, ਹਰਚੰਦ ਦਾ ਬਾਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਮਮੇਰਾ ਕਲਾਂ ਦੇ ਗੋਕੁਲ ਪੀਰ ਮੇਲੇ ’ਤੇ ਗਿਆ ਹੋਇਆ ਸੀ। ਜਦੋਂ ਉਹ ਸ਼ਾਮ 5 ਵਜੇ ਦੇ ਕਰੀਬ ਘਰ ਵਾਪਸ ਆਇਆ ਤਾਂ ਘਰ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਘਰ ਵਿੱਚੋਂ ਲਗਪਗ 27,000 ਰੁਪਏ ਦੀ ਨਗਦੀ ਗਾਇਬ ਸੀ। ਪੀੜਤ ਨੇ ਚੋਰੀ ਦਾ ਸੁਰਾਗ ਲਗਾਏ ਜਾਣ ਦੀ ਮੰਗ ਕੀਤੀ ਹੈ। ਸ਼ਿਕਾਇਤ ਦੇ ਆਧਾਰ ’ਤੇ, ਪੁਲੀਸ ਨੇ ਧਾਰਾ 331(3), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਹੁੱਡਾ ਕਲੋਨੀ ਨਿਵਾਸੀ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 9 ਆਪਣੇ ਘਰ ਨੂੰ ਤਾਲਾ ਲਗਾਕੇ ਪਿਛਲੇ ਇੱਕ ਹਫ਼ਤੇ ਤੋਂ ਗੁਜਰਾਤ ਗਿਆ ਹੋਇਆ ਹੈ। ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਕਿ ਸ਼ਾਮ 4 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀ ਉਸਦੇ ਭਰਾ ਦੇ ਘਰ ਇੱਕ ਕਾਰ ਵਿੱਚ ਆਏ ਤਾਲਾ ਤੋੜ ਕੇ ਘਰ ਵਿੱਚੋਂ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਪੁਲੀਸ ਨੇ ਧਾਰਾ 331(3), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।