ਸਹਾਇਕ ਸਿਵਲ ਸਰਜਨ ਨਾਲ ਦੁਰਵਿਹਾਰ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
ਮਾਨਸਾ ਦੇ ਸਹਾਇਕ ਸਿਵਲ ਸਰਜਨ ਨੂੰ ਗ਼ਲਤ ਸ਼ਬਦਾਵਲੀ ਬੋਲਣ ਅਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ’ਚ ਥਾਣਾ ਸਿਟੀ-2 ਮਾਨਸਾ ਨੇ ਸਥਾਨਕ ਲੱਲੂਆਣਾ ਰੋਡ ਵਾਸੀ ਸੋਨੂੰ ਤਨਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ...
Advertisement
ਮਾਨਸਾ ਦੇ ਸਹਾਇਕ ਸਿਵਲ ਸਰਜਨ ਨੂੰ ਗ਼ਲਤ ਸ਼ਬਦਾਵਲੀ ਬੋਲਣ ਅਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ’ਚ ਥਾਣਾ ਸਿਟੀ-2 ਮਾਨਸਾ ਨੇ ਸਥਾਨਕ ਲੱਲੂਆਣਾ ਰੋਡ ਵਾਸੀ ਸੋਨੂੰ ਤਨਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪੁਲੀਸ ਨੂੰ ਸਿਹਤ ਵਿਭਾਗ ਮਾਨਸਾ ਵੱਲੋਂ ਸ਼ਿਕਾਇਤ ਭੇਜੀ ਗਈ ਕਿ ਸਹਾਇਕ ਸਿਵਲ ਸਰਜਨ ਡਾ.ਰਾਵਿੰਦਰ ਸਿੰਗਲਾ ਨੂੰ ਸੋਨੂੰ ਤਨਵਰ ਨਾਮ ਦੇ ਵਿਅਕਤੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਵੱਲੋਂ ਸਹਾਇਕ ਸਿਵਲ ਸਰਜਨ ਨੂੰ ਭੱਦੀ ਸ਼ਬਦਾਵਲੀ ਵਰਤੀ ਗਈ ਹੈੈ। ਮਾਨਸਾ ਪੁਲੀਸ ਵੱਲੋਂ ਪੜਤਾਲ ਤੋਂ ਬਾਅਦ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਸਹਾਇਕ ਸਿਵਲ ਸਰਜਨ ਨੂੰ ਤੰਗ-ਪ੍ਰੇਸ਼ਾਨ ਕਰਨ ਖਿਲਾਫ਼ ਸੋਨੂੰ ਤਨਵਰ ਵਾਸੀ ਮਾਨਸਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Advertisement
Advertisement