ਸਰਕਾਰੀ ਸਭਾ ਦੇ ਸਾਬਕਾ ਸਕੱਤਰ ਖ਼ਿਲਾਫ਼ ਮਾਮਲਾ ਦਰਜ
ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਮੰਡਲ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਾਏਪੁਰ ਵਿੱਚ ਸਹਿਕਾਰੀ ਬਹੁ-ਮੰਤਵੀ ਖੇਤੀਬਾੜੀ ਸਭਾ ਦੇ ਸੇਵਾਮੁਕਤ ਸਕੱਤਰ ਖ਼ਿਲਾਫ਼ ਥਾਣਾ ਨੇਹੀਆਂਵਾਲਾ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਸਹਿਕਾਰੀ ਸਭਾ ਹਰਾਏਪੁਰ ਦੇ ਸਾਬਕਾ ਸਕੱਤਰ ਸ਼ਮਸ਼ੇਰ ਸਿੰਘ ਵੱਲੋਂ...
Advertisement
ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਮੰਡਲ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਾਏਪੁਰ ਵਿੱਚ ਸਹਿਕਾਰੀ ਬਹੁ-ਮੰਤਵੀ ਖੇਤੀਬਾੜੀ ਸਭਾ ਦੇ ਸੇਵਾਮੁਕਤ ਸਕੱਤਰ ਖ਼ਿਲਾਫ਼ ਥਾਣਾ ਨੇਹੀਆਂਵਾਲਾ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਸਹਿਕਾਰੀ ਸਭਾ ਹਰਾਏਪੁਰ ਦੇ ਸਾਬਕਾ ਸਕੱਤਰ ਸ਼ਮਸ਼ੇਰ ਸਿੰਘ ਵੱਲੋਂ ਵਿੱਤੀ ਸਾਲ 2021-22 ਦੌਰਾਨ ਗ਼ਬਨ ਕੀਤਾ ਗਿਆ। ਥਾਣਾ ਨੇਹੀਆਂਵਾਲਾ ਦੇ ਤਫਤੀਸ਼ੀ ਅਫਸਰ ਬਹਾਦਰ ਸਿੰਘ ਅਨੁਸਾਰ, ਸਕੱਤਰ ਨੇ ਆਪਣੇ ਕਾਰਜਕਾਲ ਦੌਰਾਨ ਕੈਟਲ ਫੀਡ ਦੀ ਫਰਜ਼ੀ ਵਿਕਰੀ ਦਰਜ ਕਰ ਕੇ ਸਟਾਕ ਘਟਾ ਦਿੱਤਾ ਅਤੇ ਨਗਦੀ ਨੂੰ ਖੁਰਦ-ਬੁਰਦ ਕਰ ਲਿਆ। ਇਸੇ ਤਰ੍ਹਾਂ ਕੈਸ਼ ਬੁੱਕ, ਵਾਊਚਰ ਅਤੇ ਹੋਰ ਰਿਕਾਰਡ ਵਿੱਚ ਵੀ ਗੜਬੜੀ ਸਾਹਮਣੇ ਆਈ। ਪੁਲੀਸ ਨੇ ਮੁਕੱਦਮਾ ਨੰਬਰ 201 ਤਹਿਤ ਧਾਰਾਵਾਂ 420 ਅਤੇ 409 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
Advertisement
Advertisement