ਨਾਮੀ ਕੰਪਨੀਆਂ ਦੇ ਮਾਰਕੇ ਲਾਉਣ ਵਾਲੇ ਫੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ
ਲੋਅਰਾਂ-ਨਿੱਕਰਾਂ ’ਤੇ ਨਾਮੀ ਕੰਪਨੀਆਂ ਦੇ ਮਾਰਕੇ ਲਾ ਕੇ ਵੇਚਣ ਨੂੰ ਲੈ ਕੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਕੋਰਟ ਰੋਡ ਸਥਿਤ ਫੈਕਟਰੀਆਂ ’ਤੇ ਛਾਪਾ ਮਾਰਿਆ ਤੇ ਕੰਪਨੀ ਦੇ ਮਾਰਕੇ ਵਾਲਾ ਸਾਮਾਨ ਕਬਜ਼ੇ ਵਿੱਚ ਲਿਆ। ਪੁਲੀਸ ਨੂੰ ਕੰਪਨੀਆਂ ਦੇ ਅਧਿਕਾਰੀਆਂ ਨੇ...
Advertisement
ਲੋਅਰਾਂ-ਨਿੱਕਰਾਂ ’ਤੇ ਨਾਮੀ ਕੰਪਨੀਆਂ ਦੇ ਮਾਰਕੇ ਲਾ ਕੇ ਵੇਚਣ ਨੂੰ ਲੈ ਕੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਕੋਰਟ ਰੋਡ ਸਥਿਤ ਫੈਕਟਰੀਆਂ ’ਤੇ ਛਾਪਾ ਮਾਰਿਆ ਤੇ ਕੰਪਨੀ ਦੇ ਮਾਰਕੇ ਵਾਲਾ ਸਾਮਾਨ ਕਬਜ਼ੇ ਵਿੱਚ ਲਿਆ। ਪੁਲੀਸ ਨੂੰ ਕੰਪਨੀਆਂ ਦੇ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਕੰਪਨੀ ਦੇ ਮਾਰਕੇ ਲਾ ਕੇ ਮਾਨਸਾ ਵਿੱਚ ਕੁੱਝ ਫੈਕਟਰੀਆਂ ਵਾਲੇ ਆਪਣਾ ਮਾਲ ਵੇਚ ਰਹੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਨੁਕਸਾਨ ਹੁੰਦਾ ਹੈ।
ਥਾਣਾ ਸਿਟੀ-2 ਮਾਨਸਾ ਦੇ ਏਐਸਆਈ ਦਲੇਰ ਸਿੰਘ ਅਤੇ ਬਿਰਛਭਾਨ ਨੇ ਦਿੱਲੀ ਤੋਂ ਆਏ ਕੰਪਨੀ ਅਧਿਕਾਰੀ ਰਾਧੇ ਸ਼ਾਮ ਨੂੰ ਨਾਲ ਲੈ ਕੇ ਕਚਹਿਰੀ ਰੋਡ ਵਿਖੇ ਸਥਿਤ ਜੋਨੀ ਕੁਮਾਰ ਦੀ ਫੈਕਟਰੀ ਵਿੱਚ ਛਾਪਾ ਮਾਰਿਆ, ਜਿਸ ਦੌਰਾਨ ਉਥੇ ਐਡੀਡਾਸ ਅਤੇ ਨੈਕੀ ਕੰਪਨੀ ਦੇ ਮਾਰਕੇ ਲਗਾਕੇ ਤਿਆਰ ਕੀਤੇ ਲੋਅਰ ਆਦਿ ਬਰਾਮਦ ਹੋਏ। ਪੁਲੀਸ ਨੇ ਮਾਲ ਕਬਜ਼ੇ ਵਿੱਚ ਲੈ ਕੇ ਜੋਨੀ ਕੁਮਾਰ ਦੇ ਖਿਲਾਫ਼ ਕਾਪੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
Advertisement
Advertisement