ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਟਮਾਰ ਦੇ ਦੋਸ਼ ਹੇਠ ਕੰਡਕਟਰ ਖ਼ਿਲਾਫ਼ ਕੇਸ ਦਰਜ

ਪੰਜਾਬ ਮਹਿਲਾ ਕਮਿਸ਼ਨ ਨੇ ਚੰਡੀਗੜ੍ਹ ਪਨਬੱਸ ਡਿਪੂ ਦੇ ਕੰਡਕਟਰ ਵੱਲੋਂ ਮਹਿਲਾ ਦੀ ਕਥਿਤ ਸ਼ਰੇਆਮ ਕੁੱਟ ਮਾਰ ਦੀ ਵਾਇਰਲ ਵੀਡੀਓ ਦਾ ਗੰਭੀਰ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਤੋਂ 12 ਸਤੰਬਰ ਤੱਕ ਰਿਪੋਰਟ ਤਲਬ ਕੀਤੀ ਹੈ। ਦੂਜੇ ਪਾਸੇ ਸਿਟੀ ਪੁਲੀਸ ਨੇ ਕੰਡਕਟਰ ਖ਼ਿਲਾਫ...
Advertisement

ਪੰਜਾਬ ਮਹਿਲਾ ਕਮਿਸ਼ਨ ਨੇ ਚੰਡੀਗੜ੍ਹ ਪਨਬੱਸ ਡਿਪੂ ਦੇ ਕੰਡਕਟਰ ਵੱਲੋਂ ਮਹਿਲਾ ਦੀ ਕਥਿਤ ਸ਼ਰੇਆਮ ਕੁੱਟ ਮਾਰ ਦੀ ਵਾਇਰਲ ਵੀਡੀਓ ਦਾ ਗੰਭੀਰ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਤੋਂ 12 ਸਤੰਬਰ ਤੱਕ ਰਿਪੋਰਟ ਤਲਬ ਕੀਤੀ ਹੈ। ਦੂਜੇ ਪਾਸੇ ਸਿਟੀ ਪੁਲੀਸ ਨੇ ਕੰਡਕਟਰ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪਨਬੱਸ ਡਿਪੂ ਦੇ ਕੰਡਕਟਰ ਦੱਸੇ ਜਾਂਦੇ ਅਮਨਦੀਪ ਸਿੰਘ ਪਿੰਡ ਮੰਦਰ (ਬਰੇਟਾ) ਖ਼ਿਲਾਫ਼ ਐਫ਼ਆਈਆਰ ਦਰਜ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਮਹਿਲਾ ਦੀ ਕੁੱਟਮਾਰ ਦੀ ਘਟਨਾ 2 ਸਤੰਬਰ ਦੀ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਦੋਵਾਂ ਧਿਰਾਂ ਵਿਚ ਰਾਜ਼ੀਨਾਮਾ ਦੀ ਗੱਲ ਚਲਦੀ ਸੀ ਪਰ ਰਾਜ਼ੀਨਾਮਾ ਸਿਰੇ ਨਹੀਂ ਚੜ੍ਹਿਆ।

Advertisement
Advertisement
Show comments