ਵਿਸ਼ਵ ਖ਼ੂਨ ਦਾਨੀ ਦਿਵਸ ਮੌਕੇ ਬੁਢਲਾਡਾ ’ਚ ਕੈਂਪ
ਮਾਨਸਾ: ਵਿਸ਼ਵ ਖੂਨਦਾਨੀ ਦਿਵਸ ਮੌਕੇ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ ਮਨਦੀਪ ਸ਼ਰਮਾ ਦੀ ਅਗਵਾਈ ਹੇਠ ਡੀਪੀਐੱਸ ਜਿਮ ਬੁਢਲਾਡਾ ਵਿੱਚ ਮੈਗਾ ਖ਼ੂਨਦਾਨ ਕੈਂਪ ਲਗਾਇਆ ਗਿਆ। ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਕਿਹਾ ਕਿ ਖ਼ੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਅਤੇ ਖ਼ੂਨਦਾਨ ਕਰਕੇ ਦੂਜੇ ਵਿਅਕਤੀ ਨੂੰ ਜੀਵਨ ਦੀ ਦਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦਾਨ ਕੀਤਾ ਖ਼ੂਨ ਕਿਸੇ ਵਿਅਕਤੀ ਨੂੰ ਦੁਰਘਟਨਾ ਸਮੇਂ ਜਾਂ ਕਿਸੇ ਹੋਰ ਬਿਮਾਰੀ ਵੇਲੇ ਲੋੜ ਪੈਣ ’ਤੇ ਨਵੀਂ ਜ਼ਿੰਦਗੀ ਦੇ ਸਕਦਾ ਹੈ। ਉਨ੍ਹਾਂ ਸਮੂਹ ਐੱਨਜੀਓਜ਼ ਨੂੰ ਲੋੜਵੰਦਾਂ ਲਈ ਹਰ ਸਮੇਂ ਖ਼ੂਨਦਾਨ ਵਰਗੇ ਨੇਕੀ ਦੇ ਕਾਰਜਾਂ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਆਪਣੇ ਆਲੇ-ਦੁਆਲੇ ਹੋਰ ਲੋਕਾਂ ਨੂੰ ਸਮਾਜ ਭਲਾਈ ਦੇ ਕੰਮਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ ਲਈ ਕਿਹਾ। ਡਾ. ਸ਼ਾਈਨਾ ਨੇ ਕਿਹਾ ਕਿ ਖੂਨਦਾਨ ਨੂੰ ਹੱਲਾਸ਼ੇਰੀ ਦੇਣ ਲਈ ਨੇਕੀ ਫਾਊਂਡੇਸ਼ਨ ਅਤੇ ਐੱਨਸੀਸੀ ਵਾਲੰਟੀਅਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀਆਂ ਨੇ ਇੱਕ ਰੈਲੀ ਵੀ ਕੀਤੀ, ਇਸ ਮੌਕੇ ਕੁੱਲ 113 ਯੂਨਿਟ ਬਲੱਡ ਦਾ ਦਿੱਤੇ ਗਏ। ਇਸ ਮੌਕੇ ਡਾ. ਮਾਲਿਆ ਮੁਖੀ, ਸੁਨੈਨਾ ਐੱਸ ਐਲਟੀ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ