ਹਸਪਤਾਲ ’ਚ ਬਜ਼ੁਰਗਾਂ ਲਈ ਕੈਂਪ
ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਐੱਸ ਐੱਮ ਓ ਸਿਵਲ ਹਸਪਤਾਲ ਗਿੱਦੜਬਾਹਾ ਡਾ. ਰਸ਼ਮੀ ਚਾਵਲਾ ਦੀ ਅਗਵਾਈ ਹੇਠ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਾਇਆ ਗਿਆ। ਡਾ. ਰਸ਼ਮੀ ਚਾਵਲਾ ਨੇ ਦੱਸਿਆ ਕਿ ਕੈਂਪ ਦਾ ਮਕਸਦ ਹੈ ਕਿ ਬਜ਼ੁਰਗਾਂ ਨੂੰ ਸਮਾਜ ਵਿੱਚ ਸਨਮਾਨ, ਇੱਜ਼ਤ, ਦੇਖ-ਭਾਲ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਬਜ਼ੁਰਗਾਂ ਪ੍ਰਤੀ ਦੁਰ-ਵਿਵਹਾਰ ਅਤੇ ਹੋ ਰਹੀਆਂ ਜ਼ਿਆਦਤੀਆਂ ਦੂਰ ਕਰਨ, ਲੋਕਾਂ ਦੇ ਬੁਢਾਪੇ ਪ੍ਰਤੀ ਨਕਾਰਾਤਮਿਤ ਰਵੱਈਏ ਨੂੰ ਦੂਰ ਕਰਨ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਘਰ ਵਿੱਚ ਬਜ਼ੁਰਗਾਂ ਨੂੰ ਮੁੱਲਵਾਨ ਸਮਝਣਾ, ਉਨ੍ਹਾ ਦੀ ਚਿੰਤਾਵਾਂ ਨੂੰ ਦੂਰ ਕਰਨਾ, ਸਤਿਕਾਰ ਦੇਣਾ, ਸਿਹਤ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬਜ਼ੁਰਗਾਂ ਦੀਆਂ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਅੱਖਾਂ ਦੀ ਬਿਮਾਰੀਆਂ, ਯਾਦ ਸ਼ਕਤੀ ਦਾ ਕਮਜ਼ੋਰ, ਜੋੜਾਂ ਦੀ ਬਿਮਾਰੀਆਂ, ਕਮਜ਼ੋਰੀ, ਦਿਲ ਦੀ ਬਿਮਾਰੀਆਂ ਆਦਿ ਹੋ ਸਕਦੀਆਂ ਹਨ, ਇਸ ਲਈ ਬਜ਼ੁਰਗਾਂ ਦੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰੀ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਕਿ ਇਹ ਲੋਕ ਸਿਹਤਮੰਦ ਉਮਰ ਬਿਤਾ ਸਕਣ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲਾਂ ’ਚ 60 ਸਾਲ ਤੋਂ ਉੱਪਰ ਨੇ ਬਜ਼ੁਰਗਾਂ ਦੀ ਵੱਖਰੀ ਓ ਪੀ ਡੀ ਸਲਿਪ ਬਣਦੀ ਹੈ ਜਿਸ ਉੱਪਰ ਦੇ ਬਜ਼ੁਰਗਾਂ ਨੂੰ ਮੁਫਤ ਓ ਪੀ ਡੀ ਇਲਾਜ, ਮੁਫ਼ਤ ਲੈਬ ਟੈਸਟਾਂ ਦੀ ਸਹੂਲਤ, ਮੁਫ਼ਤ ਈ ਸੀ ਜੀ ਮੁਫ਼ਤ ਐਕਸ-ਰੇ, ਫਿਜੀਓਥੈਰੇਪੀ ਅਤੇ ਰਾਖਵੇਂ ਬੈਂਡਾਂ ਦੀ ਸਹੂਲਤ ਹੈ।
