ਐੱਸ ਐੱਸ ਡੀ ਗਰਲਜ਼ ਕਾਲਜ ’ਚ ਕੈਂਪ ਸਮਾਪਤ
ਐੱਸ ਐੱਸ ਡੀ ਗਰਲਜ਼ ਕਾਲਜ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ‘ਯੂਥ ਫ਼ਾਰ ਮਾਈ ਭਾਰਤ’ ਮਿਸ਼ਨ ਤਹਿਤ ਚੱਲ ਰਿਹਾ ਸੱਤ ਰੋਜ਼ਾ ਐੱਨ ਐੱਨ ਐੱਸ ਕੈਂਪ ਸਮਾਪਤ ਹੋ ਗਿਆ ਹੈ।
ਸਮਾਪਤੀ ਸਮਾਗਮ ਮੌਕੇ ਮੁੱਖ ਮਹਿਮਾਨ ਸੰਜੇ ਗੋਇਲ, ਵਿਕਾਸ ਗਰਗ, ਜਸਵੰਤ ਰਾਏ ਸਿੰਗਲਾ, ਅਨਿਲ ਭੋਲਾ ਅਤੇ ਸੰਦੀਪ ਗੁਪਤਾ ਸ਼ਾਮਲ ਹੋਏ। ਰੈੱਡ ਕਰਾਸ ਸੁਸਾਇਟੀ ਵੱਲੋਂ ਨਰੇਸ਼ ਪਠਾਣੀਆਂ ਨੇ ਵਾਲੰਟੀਅਰਾਂ ਨੂੰ ਸੀ ਆਰ ਪੀ ਬਾਰੇ ਜਾਣਕਾਰੀ ਦਿੱਤੀ। ‘ਟਰੀ ਲਵਰ ਸੁਸਾਇਟੀ’ ਵੱਲੋਂ ਸਾਰੇ ਵਾਲੰਟੀਅਰਾਂ ਨੂੰ ਪੌਦੇ ਵੰਡੇ ਗਏ ਅਤੇ ਵਾਲੰਟੀਅਰਾਂ ਵੱਲੋਂ ਹੱਥੀਂ ਬਣਾਏ ਦੀਵਿਆਂ ਅਤੇ ਸਜਾਵਟੀ ਵਸਤੂਆਂ ਦੀਆਂ ਸਟਾਲਾਂ ਵੀ ਲਾਈਆਂ ਗਈਆਂ। ਕੈਂਪ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਾਲੰਟੀਅਰਾਂ ਨੂੰ ‘ਬੈਸਟ ਵਾਲੰਟੀਅਰ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਜੇ ਗੋਇਲ ਅਤੇ ਡਾ. ਨੀਰੂ ਗਰਗ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਰੋਹ ਵਿੱਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਅਤੇ ਗੁਰਮਿੰਦਰ ਜੀਤ ਕੌਰ ਵੱਲੋਂ ਕੀਤਾ ਗਿਆ।
