ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ’ਚ ਵੀ ਸਰਹੱਦ ’ਤੇ ਡਟੇ ਨੇ ਬੀਐੱਸਐੱਫ ਦੇ ਜਵਾਨ

ਹੜ੍ਹ ਪੀੜਤਾਂ ਵੱਲੋਂ ਜ਼ਮੀਨਾਂ ਨੂੰ ਮੁੜ ਉਪਜਾਊ ਬਣਾਉਣ ਦੀ ਮੰਗ
ਫਿਰੋਜ਼ਪੁਰ ਵਿੱਚ ਹੜ੍ਹ ਦੇ ਪਾਣੀ ਵਿੱਚ ਸਰਹੱਦ ਦੀ ਰਾਖੀ ਕਰਦੇ ਹੋਏ ਬੀਐੱਸਐੱਫ ਦੇ ਜਵਾਨ।
Advertisement

ਦਰਿਆ ਸਤਲੁਜ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਤਕਰੀਬਨ 112 ਪਿੰਡ ਆਪਣੀ ਲਪੇਟ ਵਿੱਚ ਲੈ ਲਏ ਹਨ। ਪਾਣੀ ਦਾ ਪੱਧਰ ਕੁਝ ਘਟਿਆ ਜ਼ਰੂਰ ਹੈ ਪਰ ਅੱਜ ਇਹ ਮੁਸ਼ਕਲਾਂ ਜਿਉਂ ਦੀਆਂ ਤਿਉਂ ਹਨ ਜਿਸ ਕਾਰਨ ਇਨ੍ਹਾਂ ਪਿੰਡਾਂ ਦੀਆਂ ਫ਼ਸਲਾਂ, ਸਬਜ਼ੀਆਂ, ਤੂੜੀ ਅਤੇ ਹਰਿਆ ਚਾਰਾ ਆਦਿ ਬਿਲਕੁਲ ਨਸ਼ਟ ਹੋ ਗਿਆ। ਲਗਾਤਾਰ ਪਾਣੀ ਖੜ੍ਹੇ ਰਹਿਣ ਨਾਲ ਜਿੱਥੇ ਫਸਲਾਂ ਖਰਾਬ ਹੋਈਆਂ ਹਨ, ਉੱਥੇ ਨਾਲ ਹੀ ਲੋਕਾਂ ਦੀਆਂ ਕਈ ਥਾਈਂ ਕੰਧਾਂ ਵੀ ਡਿੱਗੀਆਂ ਹਨ ਅਤੇ ਮਕਾਨਾਂ ਨੂੰ ਵੀ ਤਰੇੜਾਂ ਆ ਗਈਆਂ ਹਨ। ਅਜੇ ਵੀ ਬਹੁਤ ਥਾਈ ਥਾਈਂ ਪਸ਼ੂ ਜੋ ਪਾਣੀ ਵਿੱਚ ਬੰਨ੍ਹੇ ਹੋਏ ਹਨ ਅਤੇ ਇਸ ਪਾਣੀ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।

ਭਾਰਤ ਤੇ ਪਾਕਿਸਤਾਨ ਦੀ ਹੱਦ ’ਤੇ ਫਿਰੋਜ਼ਪੁਰ ਇਲਾਕੇ ਵਿੱਚ ਬੀਐੱਸਐੱਫ ਦੇ ਜਵਾਨ ਪਾਣੀ ਵਿੱਚ ਲੰਘ ਕੇ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਹੜ੍ਹ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੁੱਚੇ ਹੜ ਪੀੜਤਾਂ ਲਈ ਜੋ ਰਾਹਤ ਕਾਰਜ ਕੀਤੇ ਹਨ, ਉਸ ਦਾ ਦੇਣਾ ਉਹ ਦੇ ਨਹੀਂ ਸਕਦੇ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਪਾਣੀ ਉਤਰਨ ਤੋਂ ਬਾਅਦ ਫਸਲ ਨੂੰ ਉਪਜਾਊ ਬਣਾਉਣ ਲਈ ਡੀਜ਼ਲ, ਬੀਜ਼, ਖਾਦ ਆਦਿ ਦੀ ਬਹੁਤ ਜ਼ਰੂਰਤ ਪੈਣ ਵਾਲੀ ਹੈ। ਇਸ ਲਈ ਅਸੀਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਡੀ ਮਦਦ ਕਰਨ।

Advertisement

ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਣ ਦੀ ਅਪੀਲ

ਪੀੜਤ ਕਿਸਾਨਾਂ ਨੇ ਕਿਹਾ ਕਿ ਫਸਲ ਖਰਾਬ ਹੋਣ ਕਾਰਨ ਉਹਨਾਂ ਦੀ ਵਿੱਤੀ ਹਾਲਤ ਬਹੁਤ ਪਤਲੀ ਹੋ ਗਈ ਹੈ। ਇਸ ਲਈ ਸਮਾਜ ਸੇਵੀ ਸੰਸਥਾਵਾਂ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ, ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਜ਼ਰੂਰ ਉਠਾਉਣ ਤਾਂ ਕਿ ਹੜ੍ਹ ਦੀ ਮਾਰ ਦਾ ਅਸਰ ਸਾਡੇ ਬੱਚਿਆਂ ਦੀ ਪੜ੍ਹਾਈ ’ਤੇ ਨਾ ਪਵੇ।

Advertisement
Show comments