ਗੋਲੀਆਂ ਚਲਾਉਣ ਦੇ ਦੋਸ਼ ਹੇਠ ਸਕੇ ਭਰਾ ਕਾਬੂ
ਇੱਥੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਚਲਾਉਣੀਆਂ ਭਾਰੀ ਪੈ ਗਈਆਂ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ ਐੱਸ ਪੀ ਰਾਮਪੁਰਾ ਮਨੋਜ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਇਸ ਸਬੰਧੀ ਸੂਚਨਾ ਮਿਲਣ ’ਤੇ ਫੌਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਨਾਂ ਟੋਨੀ ਕੁਮਾਰ ਅਤੇ ਡਿੰਪਲ ਕੁਮਾਰ ਹਨ ਤੇ ਦੋਵੇਂ ਚੇਅਰਮੈਨ ਕਲੋਨੀ ਭਗਤਾ ਭਾਈ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪਿਸਤੌਲ ਵੀ ਪੁਲੀਸ ਨੇ ਬਰਾਮਦ ਕਰ ਲਿਆ ਹੈ।
ਘਰ ਵਿੱਚੋਂ ਨਗਦੀ ਅਤੇ ਸਾਮਾਨ ਚੋਰੀ
ਹੰਢਿਆਇਆ: ਇੱਥੋਂ ਨੇੜਲੇ ਪਿੰਡ ਖੁੱਡੀ ਖ਼ੁਰਦ ਦੇ ਇੱਕ ਘਰ ’ਚੋਂ ਚੋਰਾਂ ਨੇ ਸਾਮਾਨ, ਨਗਦੀ ਚੋਰੀ ਕਰ ਲਈਆਂ। ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਬੀਕਾ ਸੂਚ ਪੱਤੀ ਵਿੱਚ ਗ੍ਰੰਥੀ ਸਿੰਘ ਵਜੋਂ ਸੇਵਾ ਕਰਦਾ ਸੀ। ਉਹ ਅੱਜ ਜਦੋਂ ਘਰ ਆਇਆ ਤਾਂ ਘਰ ਵਿੱਚੋਂ ਚੋਰ 10 ਹਜ਼ਾਰ ਨਗਦ, ਚਾਂਦੀ ਦੇ ਗਹਿਣੇ, ਬਿਸਤਰੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਪੁਲੀਸ ਤੋਂ ਚੋਰਾਂ ਨੂੰ ਫੜਨ ਦੀ ਮੰਗ ਕੀਤੀ। ਇਸੇ ਤਰ੍ਹਾਂ ਪਿੰਡ ਦੇ ਖੇਤਾਂ ’ਚੋਂ ਕਿਸਾਨ ਰੂਪ ਸਿੰਘ, ਨਿਰਮਲ ਸਿੰਘ, ਜਸਕਰਨ ਸਿੰਘ ਚੂੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਅਤੇ ਤਰਸੇਮ ਸਿੰਘ ਦੇ ਖੇਤਾਂ ਵਿੱਚੋਂ ਚੋਰਾਂ ਨੇ ਤਾਰਾਂ ਚੋਰੀ ਕਰ ਲਈਆਂ। ਇਸ ਨਾਲ ਹਰ ਕਿਸਾਨ ਦਾ ਕਰੀਬ ਦਸ ਹਜ਼ਾਰ ਦਾ ਨੁਕਸਾਨ ਹੋਇਆ ਹੈ। -ਪੱਤਰ ਪ੍ਰੇਰਕ
