ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਹਿਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ

ਪੱਤਰ ਪ੍ਰੇਰਕ ਬਠਿੰਡਾ, 21 ਮਾਰਚ ਅੱਜ ਸਵੇਰੇ ਲਗਪਗ 7 ਵਜੇ ਬਠਿੰਡਾ-ਸਰਹਿੰਦ ਨਹਿਰ ਵਿੱਚ ਬਹਿਮਣ ਦੀਵਾਨਾ ਪੁਲ ਕੋਲ ਇੱਕ ਨੌਜਵਾਨ ਦੀ ਤੈਰਦੀ ਹੋਈ ਲਾਸ਼ ਮਿਲੀ। ਸੂਚਨਾ ਮਿਲਦਿਆਂ ਹੀ ਸਾਹਾਰਾ ਸੰਸਥਾ ਦੀ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਸਿੰਘ ਗਿੱਲ ਅਤੇ ਸੰਦੀਪ ਗੋਇਲ...
Advertisement

ਪੱਤਰ ਪ੍ਰੇਰਕ

ਬਠਿੰਡਾ, 21 ਮਾਰਚ

Advertisement

ਅੱਜ ਸਵੇਰੇ ਲਗਪਗ 7 ਵਜੇ ਬਠਿੰਡਾ-ਸਰਹਿੰਦ ਨਹਿਰ ਵਿੱਚ ਬਹਿਮਣ ਦੀਵਾਨਾ ਪੁਲ ਕੋਲ ਇੱਕ ਨੌਜਵਾਨ ਦੀ ਤੈਰਦੀ ਹੋਈ ਲਾਸ਼ ਮਿਲੀ। ਸੂਚਨਾ ਮਿਲਦਿਆਂ ਹੀ ਸਾਹਾਰਾ ਸੰਸਥਾ ਦੀ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਸਿੰਘ ਗਿੱਲ ਅਤੇ ਸੰਦੀਪ ਗੋਇਲ ਤੁਰੰਤ ਮੌਕੇ ’ਤੇ ਪਹੁੰਚੇ। ਟੀਮ ਨੇ ਪੁਲੀਸ ਕੰਟਰੋਲ ਰੂਮ ਅਤੇ ਥਾਣਾ ਕੈਨਾਲ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਕੁਝ ਸਮੇਂ ਬਾਅਦ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਟੀਮ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੇ ਅਧਾਰ ‘ਤੇ ਨੌਜਵਾਨ ਦੀ ਪਛਾਣ ਸੁਨੀਲ ਕੁਮਾਰ (ਉਮਰ 24 ਸਾਲ), ਪੁੱਤਰ ਰਾਮਚੰਦ, ਨਿਵਾਸੀ ਪਰਸ ਰਾਮ ਨਗਰ, ਗਲੀ ਨੰਬਰ 35 ਵਜੋਂ ਹੋਈ। ਲਾਸ਼ ਨੂੰ ਬਠਿੰਡਾ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਗਿਆ ਹੈ।

Advertisement