ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ

ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
Advertisement

ਇਕਬਾਲ ਸਿੰਘ ਸ਼ਾਂਤ

ਲੰਬੀ, 21 ਅਪਰੈਲ

Advertisement

ਡੱਬਵਾਲੀ ਵਾਸੀ ਨੌਜਵਾਨ ਦੀ ਲਾਸ਼ ਮੰਡੀ ਕਿਲਿਆਂਵਾਲੀ ਦੀ ਦਾਣਾ ਮੰਡੀ ਵਿੱਚੋਂ ਦੁਕਾਨਾਂ ਦੇ ਪਿਛਲੇ ਪਾਸੇ ਸਥਿਤ ਝਾੜੀਆਂ ਅਤੇ ਗੰਦਗੀ ਭਰੀ ਗਲੀ ਵਿੱਚੋਂ ਬਰਾਮਦ ਹੋਈ। ਲਾਸ਼ ਦੀ ਹਾਲਤ ਕਾਫ਼ੀ ਮਾੜੀ ਸੀ ਤੇ ਮ੍ਰਿਤਕ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਹੋਈ। ਜਾਣਕਾਰੀ ਮੁਤਾਬਕ ਕਰੀਬ 28 ਸਾਲਾ ਨੌਜਵਾਨ ਅਜੇ ਕੁਮਾਰ ਵਾਸੀ ਵਾਰਡ ਤਿੰਨ ਡੱਬਵਾਲੀ ਬੀਤੇ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਕਥਿਤ ਨਸ਼ਿਆਂ ਦੀ ਮਾਰ ਹੇਠ ਸੀ ਜਦਕਿ ਵਾਰਸਾਂ ਮੁਤਾਬਕ ਉਹ ਕਾਲੇ ਪੀਲੀਏ ਦੀ ਬਿਮਾਰੀ ਤੋਂ ਪੀੜਤ ਸੀ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਉਸਦੇ ਵਾਰਸਾਂ ਨੂੰ ਦਾਣਾ ਮੰਡੀ ਵਿੱਚ ਸਬਜ਼ੀ ਮੰਡੀ ਦੇ ਸ਼ੈੱਡਾਂ ਹੇਠਾਂ ਉਸਦੀ ਸਕੂਟਰੀ ਲਾਪਤਾ ਖੜ੍ਹੇ ਹੋਣ ਦੀ ਸੂਚਨਾ ਮਿਲੀ। ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ। ਦੁਕਾਨਾਂ ਦੇ ਪਿੱਛਿਉਂ ਝਾੜੀਆਂ ਵਾਲੀ ਗਲੀ ਵਿੱਚੋਂ ਲਾਸ਼ ਮਿਲੀ। ਅਜੇ ਕੁਮਾਰ ਦੀ ਮੌਤ ਦੀ ਸੂਚਨਾ ਮਿਲਣ ’ਤੇ ਉਸਦੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ। ਸੂਚਨਾ ਮਿਲਣ ’ਤੇ ਥਾਣਾ ਕਿਲਿਆਂਵਾਲੀ ਦੇ ਮੁਖੀ ਕੁਲਬੀਰ ਚੰਦ ਅਤੇ ਹੋਰ ਹਮਲਾ ਪੁੱਜ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਭੇਜਿਆ ਜਾ ਰਿਹਾ ਹੈ। ਵਾਰਸਾਂ ਦੇ ਬਿਆਨਾਂ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਲਾਕਾ ਵਾਸੀਆਂ ਮੁਤਾਬਕ ਦਾਣਾ ਮੰਡੀ, ਕਿਲਿਆਂਵਾਲੀ ਦੇ ਸਬ ਯਾਰਡ ਵਿੱਚ ਦੁਕਾਨਾਂ ਪਿੱਛੇ ਸਥਿਤ ਅਣਵਰਤੋਂ ਵਾਲੀ ਗਲੀ, ਝਾੜੀਆਂ ਅਤੇ ਸੁੰਨਸਾਨ ਰਕਬੇ ਨਸ਼ੇੜੀਆਂ ਆਦਿ ਲਈ ਠਹਿਰ ਬਣੇ ਹੋਏ ਹਨ। ਦੁਕਾਨਾਂ ਦੇ ਪਿਛਲੇ ਪਾਸੇ ਹੋਣ ਕਰਕੇ ਦੁਕਾਨਦਾਰਾਂ ਵੱਲੋਂ ਗਲੀ ਨੂੰ ਨਹੀਂ ਵਰਤਿਆ ਜਾਂਦਾ। ਲੋਕਾਂ ਨੇ ਦਾਣਾ ਮੰਡੀ ਖੇਤਰ ਨੂੰ ਗੰਦਗੀ ਮੁਕਤ ਬਣਾਉਣ ਦੀ ਮੰਗ ਕੀਤੀ ਹੈ।

Advertisement