ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਨੌਜਵਾਨਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ ’ਚ ਮਿਲੀਆਂ

ਜਲਾਲਾਬਾਦ ਸਬ-ਡਿਵੀਜ਼ਨ ਅਧੀਨ ਆਉਂਦੇ ਦੋ ਪਿੰਡਾਂ ’ਚ ਨਸ਼ਿਆਂ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਇਸ ਕਾਰਨ ਫਿਰ ਇੱਕ ਵਾਰ ਜਲਾਲਾਬਾਦ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਬੀਤੇ ਦਿਨੀਂ ਸਬ-ਡਿਵੀਜ਼ਨ ਜਲਾਲਾਬਾਦ ਅਧੀਨ ਆਉਂਦੇ ਪਿੰਡਾਂ ਵਿੱਚੋਂ ਹਫ਼ਤੇ...
Advertisement
ਜਲਾਲਾਬਾਦ ਸਬ-ਡਿਵੀਜ਼ਨ ਅਧੀਨ ਆਉਂਦੇ ਦੋ ਪਿੰਡਾਂ ’ਚ ਨਸ਼ਿਆਂ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਇਸ ਕਾਰਨ ਫਿਰ ਇੱਕ ਵਾਰ ਜਲਾਲਾਬਾਦ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਬੀਤੇ ਦਿਨੀਂ ਸਬ-ਡਿਵੀਜ਼ਨ ਜਲਾਲਾਬਾਦ ਅਧੀਨ ਆਉਂਦੇ ਪਿੰਡਾਂ ਵਿੱਚੋਂ ਹਫ਼ਤੇ ਵਿੱਚ ਛੇ ਦੇ ਕਰੀਬ ਨੌਜਵਾਨਾਂ ਦੀ ਕਥਿਤ    ਨਸ਼ਿਆਂ ਕਾਰਨ ਮੌਤ ਹੋਈ ਸੀ। ਇਸ ਤੋਂ ਖ਼ਫ਼ਾ ਹੋਏ ਲੋਕਾਂ ਨੇ ਪੁਲੀਸ ਖ਼ਿਲਾਫ਼ ਮੁਜ਼ਾਹਰੇ ਕੀਤੇ ਸਨ।
ਜਾਣਕਾਰੀ ਮੁਤਾਬਕ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਥਾਣਾ ਵੈਰੋਕੇ ਦੇ ਨੇੜਿਓਂ ਦਾਣਾ ਮੰਡੀ ਵਿੱਚੋਂ ਮਿਲੀ ਹੈ। ਲਾਸ਼ ਕੋਲ ਖੜ੍ਹੇ ਵਿਅਕਤੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਨੇੜਿਓਂ ਇੱਕ ਸਰਿੰਜ ਵੀ ਮਿਲੀ ਹੈ। ਮ੍ਰਿਤਕ ਦੀ ਪਛਾਣ ਲਵਲੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਢਾਣੀ ਕਰਤਾਰ ਸਿੰਘ ਦੱਸੀ ਜਾ ਰਹੀ ਹੈ।
 ਭਾਵੇਂ ਹੁਣ ਮੌਕੇ ’ਤੇ ਪਹੁੰਚ ਕੇ ਥਾਣਾ ਵੈਰੋਕੇ ਦੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਹ ਮੌਤ ਨਸ਼ੇ ਨਾਲ ਨਹੀਂ ਹੋਈ ਕਿਉਂਕਿ ਨੌਜਵਾਨ ਦੇ ਮਾਪਿਆਂ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਅਤੇ ਅੱਜ ਵੀ ਨਸ਼ਾ ਕਰਨ ਆਇਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਦੂਜੀ ਲਾਸ਼ ਜਲਾਲਾਬਾਦ ਫਲਾਈਓਵਰ ਨਜ਼ਦੀਕ ਖਸਤਾ ਹਾਲਤ ਵਿੱਚ ਇਮਾਰਤ ਵਿੱਚੋਂ ਮਿਲੀ ਹੈ। ਇਸ ਦੀ ਪਛਾਣ ਅਮਨ ਸਿੰਘ ਪੁੱਤਰ ਬਾਜ     ਸਿੰਘ ਪਿੰਡ ਬੱਲੂਆਣਾ ਵਜੋਂ  ਹੋਈ ਹੈ। ਉਸ ਦੇ ਨੇੜੇ ਵੱਡੀ ਮਾਤਰਾ ਵਿੱਚ ਸਰਿੰਜਾਂ, ਲਾਈਟਰ ਅਤੇ ਪੰਨੀ ਦੇ ਕਾਗਜ਼ ਵੀ ਮਿਲੇ ਹਨ।
Advertisement
Show comments