ਫ਼ਿਰੋਜ਼ਪੁਰ ਤੇ ਗੁਰੂਹਰਸਹਾਏ ਵਿੱਚ ਖੂਨਦਾਨ ਕੈਂਪ
ਗੁਰੂਹਰਸਹਾਏ: ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਯੁਵਕ ਸੇਵਾਵਾਂ ਬੋਰਡ ਅਤੇ ਯੂਥ ਵਿੰਗ ਆਮ ਆਦਮੀ ਪਾਰਟੀ ਵੱਲੋਂ ਹਲਕਾ ਫਿਰੋਜਪੁਰ ਦਿਹਾਤੀ ਅਧੀਨ ਖੂਨਦਾਨ ਕੈਂਪ ਬਾਜੀਦਪੁਰ ਸਾਹਿਬ ਗੁਰਦੁਆਰਾ ਵਿਖੇ ਲਗਾਇਆ ਗਿਆ ਅਤੇ ਹਲਕਾ ਗੁਰੂਹਰਸਹਾਇ ਅਧੀਨ ਖੂਨਦਾਨ ਕੈਂਪ ਗੋਲੂ ਕੇ ਮੋੜ ਵਿਖੇ ਲਗਾਇਆ ਗਿਆ| ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਸਿੰਘ ਘਾਗਾ ਨੇ ਦਿੱਤੀ| ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਾਰੇ ਪੰਜਾਬ ਵਿੱਚ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਏ ਗਏ ਹਨ| ਜ਼ਿਲ੍ਹਾ ਫਿਰੋਜਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵੀ ਖੂਨਦਨ ਕੈਂਪ ਲਗਾਏ ਗਏ ਹਨ ਅਤੇ ਵੱਧ ਚੜ ਕੇ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ ਹੈ। -ਪੱਤਰ ਪ੍ਰੇਰਕ
ਵਾਲੀਬਾਲ: ਸਿਵੀਆ ਦੀ ਟੀਮ ਨੇ ਬਠਿੰਡਾ ਨੂੰ ਹਰਾਇਆ
ਭਗਤਾ ਭਾਈ: ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਵਾਲੀਬਾਲ ਟੂਰਨਾਮੈਂਟ ਕਮੇਟੀ ਤੇ ਨਗਰ ਵੱਲੋਂ ਪਿੰਡ ਮਲੂਕਾ ਵਿੱਚ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਉਦਘਾਟਨ ਸਾਬਕਾ ਸਰਪੰਚ ਗੁਰਚਰਨ ਸਿੰਘ ਮਲੂਕਾ ਨੇ ਕੀਤਾ। ਫਾਈਨਲ ਵਿਚ ਸਿਵੀਆ ਦੀ ਟੀਮ ਨੇ ਬਠਿੰਡਾ ਨੂੰ ਹਰਾਇਆ। ਗੁਰਪ੍ਰੀਤ ਸਿੰਘ ਮਲੂਕਾ ਨੇ ਜੇਤੂ ਟੀਮਾਂ ਦਾ ਸਨਮਾਨ ਕੀਤਾ। ਉਨ੍ਹਾਂ ਇਸ ਉਪਰਾਲੇ ਲਈ ਟੂਰਨਾਮੈਂਟ ਕਮੇਟੀ ਦੇ ਮੈਂਬਰ ਹਰਜੀਤ ਸਿੰਘ, ਕੁਲਬੀਰ ਸਿੰਘ, ਐੱਮ ਸੀ ਕੁਲਦੀਪ ਸਿੰਘ, ਮਾਸ਼ਾ, ਹਰਪਾਲ ਸਿੰਘ ਮਲੂਕਾ, ਹਰਜੀਤ ਮਲੂਕਾ ਤੇ ਸਰਪੰਚ ਗੁਰਚਰਨ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਮੈਂਬਰ, ਗੁਰਤੇਜ ਮੈਂਬਰ, ਦਰਸ਼ਨ ਢਿੱਲੋਂ, ਅਮਨਾ ਮਲੂਕਾ ਇਕਵਿੰਦਰ, ਨੈਬ ਢਿੱਲੋਂ ਸੁਖਦੇਵ ਸਿੰਘ, ਮਨਦੀਪ ਸ਼ਰਮਾ, ਬ੍ਰਿਸ਼ਪਾਲ, ਜਸਪ੍ਰੀਤ ਜੱਸਾ, ਬੂਟਾ ਭਾਈਰੂਪਾ ਤੇ ਰਤਨ ਸ਼ਰਮਾ ਹਾਜ਼ਰ ਸਨ। -ਪੱਤਰ ਪ੍ਰੇਰਕ
ਸਰਬਸੁੱਖ ਸੇਵਾ ਸੁਸਾਇਟੀ ਵੱਲੋਂ ਅੱਖਾਂ ਦਾ ਕੈਂਪ
ਭੁੱਚੋ ਮੰਡੀ: ਮਾਨਵਤਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਸਰਬਸੁੱਖ ਸੇਵਾ ਸੁਸਾਇਟੀ ਵੱਲੋਂ ਪਿੰਡ ਤੁੰਗਵਾਲੀ ਦੇ ਗੁਰਦੁਆਰਾ ਅਟਾਰੀ ਸਾਹਿਬ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਕੀਤਾ। ਕੈਂਪ ਦੌਰਾਨ ਡਾ: ਚਮਕੌਰ ਕੌਰ ਚਹਿਲ ਨੇ ਕੰਪਿਊਟਰਾਈਜ਼ਡ ਮਸ਼ੀਨਾਂ ਨਾਲ 110 ਮਰੀਜ਼ਾਂ ਦੀਟਾ ਅੱਖਾਂ ਦੀ ਜਾਂਚ ਕੀਤੀ ਅਤੇ ਨਾਮਾਤਰ ਰੇਟਾਂ ’ਤੇ ਐਨਕਾਂ ਅਤੇ ਦਵਾਈਆਂ ਦਿੱਤੀਆਂ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਐਡਵੋਕੇਟ ਹਰਦੀਪ ਸਿੰਘ ਗਿੱਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ, ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਸਹਿਯੋਗ ਦਿੱਤਾ। ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ। -ਪੱੱਤਰ ਪ੍ਰੇਰਕ
‘ਆਪ’ ਦੇ ਯੂਥ ਵਿੰਗ ਵੱਲੋਂ 70 ਯੂਨਿਟ ਖੂਨਦਾਨ
ਜੈਤੋ: ਆਮ ਆਦਮੀ ਪਾਰਟੀ (ਯੂਥ ਵਿੰਗ) ਤੋਂ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਰੁਪਿੰਦਰ ਸਿੰਘ ਰਿੰਪੀ ਦੀ ਅਗਵਾਈ ਹੇਠ ਯੂਥ ਵਰਕਰਾਂ ਨੇ 70 ਯੂਨਿਟ ਕੈਂਪ ਖੂਨ ਦਾਨ ਕਰਕੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਯਾਦ ਕੀਤਾ। ਰੁਪਿੰਦਰ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ ਜੈਤੋ ਦੇ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ, ‘ਆਪ’ ਆਗੂ ਧਰਮਿੰਦਰ ਪਾਲ ਸਿੰਘ ਤੋਤਾ, ‘ਆਪ’ ਦੇ ਨੌਜਵਾਨ ਆਗੂ ਸੁਖਰੀਤ ਰੋਮਾਣਾ, ਜਤਿੰਦਰ ਸਿੰਘ ਬਾਜਾਖਾਨਾ, ਰੇਸ਼ਮ ਸਿੰਘ ਬਰਾੜ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ