ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਖੂਨਦਾਨ ਕੈਂਪ
ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਅੱਜ ਅਗਰਵਾਲ ਸਮਾਜ ਸਭਾ ਮਾਨਸਾ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਲਗਭਗ 30 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਆਗੂ ਪ੍ਰੇਮ ਕੁਮਾਰ ਅਗਰਵਾਲ ਨੇ ਸੰਬੋਧਨ ਕੀਤਾ। ਸਭਾ ਦੇ ਜਨਰਲ ਸਕੱਤਰ ਅੰਕੁਸ਼ ਜਿੰਦਲ ਨੇ...
Advertisement
ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਅੱਜ ਅਗਰਵਾਲ ਸਮਾਜ ਸਭਾ ਮਾਨਸਾ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਲਗਭਗ 30 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਆਗੂ ਪ੍ਰੇਮ ਕੁਮਾਰ ਅਗਰਵਾਲ ਨੇ ਸੰਬੋਧਨ ਕੀਤਾ। ਸਭਾ ਦੇ ਜਨਰਲ ਸਕੱਤਰ ਅੰਕੁਸ਼ ਜਿੰਦਲ ਨੇ ਖੂਨਦਾਨ ਕਰਨ ਵਾਲੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਆ। ਇਸ ਮੌਕੇ ਤਰਸੇਮ ਚੰਦ, ਵਿਕਾਸ ਕੁਮਾਰ ਬੱਬੂ ਦਾਨੇਵਾਲੀਆ, ਸੁਨੀਲ ਕੁਮਾਰ, ਸੁਰੇਸ਼ ਨੰਦਗੜੀਆ, ਰੁਲਦੂ ਰਾਮ ਨੰਦਗੜੀਆ, ਸੁਰਿੰਦਰ ਕੁਮਾਰ ਭੁੱਚੋ, ਹੰਸਰਾਜ ਗਰਗ, ਮੁਨੀਸ਼ ਚੌਧਰੀ ਅਤੇ ਅੰਕੁਸ਼ ਜਿੰਦਲ ਮੌਜੂਦ ਸਨ।
Advertisement
Advertisement