ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ
ਇੱਥੇ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਗਰਗ ਨੇ ਕੀਤਾ। ਉਨ੍ਹਾਂ ਕਿਹਾ ਕਿ ਥੈਲੇਸੀਮੀਆ ਦੀ ਬਿਮਾਰੀ ਦੇ ਪੀੜਤਾਂ ਲਈ ਕੈਂਪ ਲਗਾਉਣਾ ਸ਼ਲਾਘਾਯੋਗ ਹੈ। ਕੈਂਪ ਦੇ ਪ੍ਰਬੰਧਕ ਗਗਨਦੀਪ ਪੰਜੂ ਨੇ ਦੱਸਿਆ ਕਿ ਕਸਬੇ ਦੀਆਂ ਸਮਾਜਸੇਵੀ ਕਲੱਬਾਂ ਹਰਿਆਵਲ ਲਹਿਰ, ਬਲੱਡ ਡੋਨਰ ਸੁਸਾਇਟੀ ਭਦੌੜ ਅਤੇ ਵਪਾਰ ਮੰਡਲ ਭਦੌੜ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਆਦੇਸ਼ ਹਸਪਤਾਲ ਰਾਮਪੁਰਾ ਦੀ ਟੀਮ ਖੂਨਦਾਨ ਲੈਣ ਲਈ ਪਹੁੰਚੀ। ਇਸ ਵਿੱਚ 40 ਯੂਨਿਟ ਖੂਨ ਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਸਮੇਂ ਕਲੱਬ ਵੱਲੋਂ ਖੂਨਦਾਨ ਕਰਨ ਲਈ ਆਏ ਦਾਨੀਆਂ ਦਾ ਰਿਫਰੈਸ਼ਮੈਂਟ, ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨ ਕੀਤਾ ਗਿਆ। ਕੈਂਪ ਦੌਰਾਨ ਡਾਕਟਰ ਦੀਪਕ ਸਿੰਘਲ ਨੇ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ। ਇਸ ਵਿੱਚ ਆਏ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਜਗਸੀਰ ਸਿੰਘ ਜੱਗੀ, ਜਸਵੰਤ ਕੌਰ, ਜੋਗਿੰਦਰ ਸਿੰਘ ਮਠਾੜੂ, ਅਮਨਦੀਪ ਸਿੰਘ, ਜੀਵਨ ਪੰਜੂ, ਗੁਰਬਿੰਦਰ ਸਿੰਘ ਅਤੇ ਜੁੱਗ ਸਿੰਘ ਸੰਧੂਰਾ ਹਾਜ਼ਰ ਸਨ।