ਖ਼ੂਨਦਾਨ ਤੇ ਸਿਹਤ ਜਾਂਚ ਕੈਂਪ ਲਗਾਇਆ
ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਵੱਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੀ ਯਾਦ ਵਿੱਚ ਗਊਸ਼ਾਲਾ ਭਗਤਾ ਭਾਈ ਵਿਖੇ ਖੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਮੁੱਖ ਮਹਿਮਾਨ ਵਜੋਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਪਹੁੰਚੇ। ਗੁਰੂ ਨਾਨਕ...
Advertisement
ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਵੱਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੀ ਯਾਦ ਵਿੱਚ ਗਊਸ਼ਾਲਾ ਭਗਤਾ ਭਾਈ ਵਿਖੇ ਖੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਮੁੱਖ ਮਹਿਮਾਨ ਵਜੋਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਪਹੁੰਚੇ। ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਭਗਤਾ ਦੇ ਚੇਅਰਮੈਨ ਅਜੀਤ ਸਿੰਘ ਅਗਵਾਈ ਹੇਠ ਡਾ. ਨੇਹਾ ਕਟਾਰੀਆ ਦੀ ਟੀਮ ਨੇ 60 ਯੂਨਿਟ ਖੂਨ ਇਕੱਤਰ ਕੀਤਾ। ਐੱਸਐੱਸਪੀ ਸਿੱਧੂ ਨੇ ਖੂਨਦਾਨੀਆਂ ਨੂੰ ਸਨਮਾਨ ਪੱਤਰ ਸੌਂਪੇ। ਗਊਸ਼ਾਲਾ ਕਮੇਟੀ ਵੱਲੋਂ ਐੱਸਐੱਸਪੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਜਗਮੋਹਨ ਭਗਤਾ, ਗਗਨਦੀਪ ਗਰੇਵਾਲ, ਸੁਖਜਿੰਦਰ ਖਾਨਦਾਨ, ਕੁਲਦੀਪ ਬਰਾੜ, ਗੋਗੀ ਬਰਾੜ, ਟੀਨਾ ਭਗਤਾ, ਬਲਜੀਤ ਬੂਟਾ, ਬਹਾਦਰ ਮਾਲਵਾ, ਜਰਨੈਲ ਸਿੰਘ ਤੇ ਬਲਵਿੰਦਰ ਸਿੰਘ ਭਗਤਾ ਹਾਜ਼ਰ ਸਨ।
Advertisement