ਭਾਜਪਾ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ: ਚੌਟਾਲਾ
ਜਨਨਾਇਕ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਰਾਜ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਅਤੇ ਅਸੰਵੇਦਨਸ਼ੀਲ ਹੈ ਜਿਸ ਦੇ ਨਤੀਜੇ ਸੂਬੇ ਦੇ ਕਿਸਾਨ ਭੁਗਤ ਰਹੇ ਹਨ। ਉਹ ਅੱਜ ਜੁਲਾਨਾ ’ਚ ਪਾਰਟੀ ਦੇ...
Advertisement
ਜਨਨਾਇਕ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਰਾਜ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਅਤੇ ਅਸੰਵੇਦਨਸ਼ੀਲ ਹੈ ਜਿਸ ਦੇ ਨਤੀਜੇ ਸੂਬੇ ਦੇ ਕਿਸਾਨ ਭੁਗਤ ਰਹੇ ਹਨ। ਉਹ ਅੱਜ ਜੁਲਾਨਾ ’ਚ ਪਾਰਟੀ ਦੇ ਸਥਾਪਨਾ ਦਿਵਸ ਮੌਕੇ 7 ਦਸਬੰਰ ਨੂੰ ਹੋਣ ਵਾਲੀ ਜੇ ਜੇ ਪੀ ਦੀ ਰੈਲੀ ਲਈ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਸਨ। ਪਿੰਡਾਂ ’ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿੱਚ ਹਾਲ ਹੀ ਵਿੱਚ ਆਈ ਬੇਮੌਸਮੀ ਬਾਰਿਸ਼ ਅਤੇ ਹੜ੍ਹਾਂ ਕਾਰਨ ਖੇਤ ਹਾਲੇ ਵੀ ਪਾਣੀ ’ਚ ਡੁੱਬੇ ਹੋਏ ਹਨ। ਸੂਬਾ ਸਰਕਾਰ ਨੇ ਪਾਣੀ ਦੀ ਨਿਕਾਸੀ ਬਾਰੇ ਸਿਰਫ਼ ਭਰੋਸਾ ਦਿੱਤਾ ਹੈ ਪਰ ਜ਼ਮੀਨ ਪੱਧਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨਤੀਜੇ ਵਜੋਂ ਪ੍ਰਭਾਵਿਤ ਕਿਸਾਨ ਹੁਣ ਕਣਕ ਬੀਜਣ ਤੋਂ ਅਸਮਰੱਥ ਹਨ।
Advertisement
Advertisement
