ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਸਮਾਜ ’ਚ ਵੰਡੀਆਂ ਪਾ ਕੇ ਵੋਟਾਂ ਲੈਂਦੀ ਹੈ: ਸ਼ੈਲਜਾ

ਪੱਤਰ ਪ੍ਰੇਰਕ ਕਾਲਾਂਵਾਲੀ, 27 ਜੂਨ ਭਾਜਪਾ ਸਮਾਜ ਨੂੰ ਵੰਡ ਕੇ ਅਤੇ ਝੂਠੇ ਵਾਅਦੇ ਕਰਕੇ ਵੋਟਾਂ ਪ੍ਰਾਪਤ ਕਰਦੀ ਆ ਰਹੀ ਹੈ ਅਤੇ ਬਾਅਦ ਵਿੱਚ ਜਨਤਾ ਨਾਲ ਕੀਤੇ ਵਾਅਦੇ ਭੁੱਲ ਜਾਂਦੀ ਹੈ। ਇਹ ਗੱਲ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅੱਜ...
Advertisement

ਪੱਤਰ ਪ੍ਰੇਰਕ

ਕਾਲਾਂਵਾਲੀ, 27 ਜੂਨ

Advertisement

ਭਾਜਪਾ ਸਮਾਜ ਨੂੰ ਵੰਡ ਕੇ ਅਤੇ ਝੂਠੇ ਵਾਅਦੇ ਕਰਕੇ ਵੋਟਾਂ ਪ੍ਰਾਪਤ ਕਰਦੀ ਆ ਰਹੀ ਹੈ ਅਤੇ ਬਾਅਦ ਵਿੱਚ ਜਨਤਾ ਨਾਲ ਕੀਤੇ ਵਾਅਦੇ ਭੁੱਲ ਜਾਂਦੀ ਹੈ। ਇਹ ਗੱਲ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅੱਜ ਕਾਲਾਂਵਾਲੀ ਵਿੱਚ ਸਾਬਕਾ ਨਗਰ ਪਾਲਿਕਾ ਪ੍ਰਧਾਨ ਰਾਜ ਕੁਮਾਰ ਬਾਂਸਲ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸੰਸਦ ਮੈਂਬਰ ਨੇ ਕੁਝ ਪਾਰਟੀ ਵਰਕਰਾਂ ਦੇ ਅਦਾਰਿਆਂ ਅਤੇ ਰਿਹਾਇਸ਼ਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਚੋਣਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਐਲਨਾਬਾਦ ਦੇ ਵਿਧਾਇਕ ਚੌਧਰੀ ਭਰਤ ਸਿੰਘ ਬੈਨੀਵਾਲ, ਡਾ. ਕੇ.ਵੀ. ਸਿੰਘ, ਕਾਂਗਰਸੀ ਉਮੀਦਵਾਰ ਮਹੇਸ਼ ਝੋਰੜ (ਗੋਇਲ), ਕਿਸ਼ਨਾ ਫੌਗਾਟ ਤੇ ਰਾਜਕੁਮਾਰ ਸ਼ਰਮਾ ਆਦਿ ਉਨ੍ਹਾਂ ਨਾਲ ਮੌਜੂਦ ਸਨ।

ਕੁਮਾਰੀ ਸ਼ੈਲਜਾ ਨੇ ਕਿਹਾ ਕਿ ਉਮੀਦਵਾਰਾਂ ’ਤੇ ਦਬਾਅ ਪਾਉਣ ਦੀ ਬਜਾਏ ਪ੍ਰਸ਼ਾਸਨ ਨੂੰ ਨਿਰਪੱਖ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ, ਇਹ ਲੋਕਤੰਤਰ ਦੀ ਲੋੜ ਹੈ। ਇੱਕ ਸਵਾਲ ’ਤੇ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਇਹ ਚੋਣ ਭਾਈਚਾਰੇ ਦੀ ਚੋਣ ਹੈ, ਚੋਣ ਨਿਰਪੱਖ ਹੋਣੀ ਚਾਹੀਦੀ ਹੈ।

ਸੰਸਦ ਮੈਂਬਰ ਨੇ ਕਿਹਾ ਕਿ ਕਾਲਾਂਵਾਲੀ ਦੇ ਲੋਕ ਬਹੁਤ ਬੁੱਧੀਮਾਨ ਹਨ, ਉਹ ਦਹਾਕਿਆਂ ਤੋਂ ਬਿਨਾਂ ਕਿਸੇ ਦਬਾਅ ਦੇ ਸੋਚ-ਸਮਝ ਕੇ ਫੈਸਲਾ ਲੈ ਕੇ ਵੋਟ ਪਾਉਂਦੇ ਹਨ।

Advertisement
Show comments