ਭਾਜਪਾ ਵੱਲੋਂ ਛੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 9 ਜੁਲਾਈ
ਭਾਜਪਾ ਨੇ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਕਰਦਿਆਂ ਛੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤੇ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਸੰਗਠਨ ਉਤਸਵ ਤਹਿਤ ਸੂਬੇ ਭਰ ’ਚ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਰੇਸ਼ ਕੁਮਾਰ ਕਟਾਰੀਆ, ਵਰਿੰਦਰ ਸਿੰਘ ਤਿਨਾ, ਸੁਨੀਤਾ ਰਾਣੀ, ਨਿੱਕੂ ਰਾਮ, ਮੀਰਾ ਦੇਵੀ, ਲਲਿਤ ਮੋਹਨ ਪੋਪਲੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹਨੂੰਮਾਨ ਕੁੰਡੂ, ਅੰਬਰ ਕੁਮਾਰ ਨੂੰ ਜਨਰਲ ਸਕੱਤਰ, ਅਮਰੀਕ ਸਿੰਘ ਰਾਹੀ, ਰਵੀ ਲੱਢਾ, ਬਲਜਿੰਦਰ ਜੋਸਨ, ਸੁਮਨ ਸੈਣੀ, ਸਮ੍ਰਿਤੀ ਸਿਨਹਾ, ਸੰਤੋਸ਼ ਰਾਣੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਜੈ ਗੋਇਲ ਖਜਜ਼ਨਚੀ, ਵਿਸ਼ਨੂੰ ਸ਼ਰਮਾ ਦਫ਼ਤਰ ਸਕੱਤਰ, ਡਾ. ਗੰਗਾਸਾਗਰ ਕੇਹਰਵਾਲਾ ਪਾਰਟੀ ਜ਼ਿਲ੍ਹਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਜਦਕਿ ਰਾਘਵ ਗੁਪਤਾ ਆਈਟੀ ਸੈੱਲ, ਲਲਿਤ ਛੀਪਾ ਸੋਸ਼ਲ ਮੀਡੀਆ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨਾ ਮਹਿਤਾ ਨੂੰ ਮਨ ਕੀ ਬਾਤ ਦਾ ਕੰਮਕਾਜ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਸੰਗਠਨਾਤਮਕ ਨਿਯੁਕਤੀਆਂ ਵਿੱਚ ਹੋਣਹਾਰ ਵਰਕਰਾਂ ਨੂੰ ਵਧੇਰੇ ਤਰਜੀਹ ਦਿੱਤੀ ਹੈ ਤਾਂ ਜੋ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ।