ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੈਣੀ ਦੀ ਪੰਚਾਇਤ ਵੱਲੋਂ ਮਹਿਰਾਜ ਤੋਂ ਜ਼ਮੀਨ ਲੈਣ ਲਈ ਮਤਾ ਪਾਸ

ਪਿੰਡ ਭੈਣੀ ’ਚ ਅੱਜ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਗੁਆਂਢੀ ਪਿੰਡ ਮਹਿਰਾਜ ਕੋਲ ਕਥਿਤ ਤੌਰ ’ਤੇ ਪਈ ਆਪਣੀ 119 ਕਨਾਲਾਂ 18 ਮਰਲੇ ਵਿਵਾਦਤ ਜ਼ਮੀਨ ਦਾ ਕਬਜ਼ਾ ਲੈਣ ਲਈ ਮਤਾ ਪਾਸ ਕੀਤਾ ਗਿਆ। ਗ੍ਰਾਮ ਸਭਾ ਦੇ ਮੋਹਤਬਰਾਂ ਨੇ ਦੱਸਿਆ ਕਿ ਜ਼ਮੀਨੀ...
ਪਿੰਡ ਭੈਣੀ ’ਚ ਗ੍ਰਾਮ ਸਭਾ ਦੇ ਇਜਲਾਸ ’ਚ ਸ਼ਾਮਲ ਲੋਕ।
Advertisement

ਪਿੰਡ ਭੈਣੀ ’ਚ ਅੱਜ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਗੁਆਂਢੀ ਪਿੰਡ ਮਹਿਰਾਜ ਕੋਲ ਕਥਿਤ ਤੌਰ ’ਤੇ ਪਈ ਆਪਣੀ 119 ਕਨਾਲਾਂ 18 ਮਰਲੇ ਵਿਵਾਦਤ ਜ਼ਮੀਨ ਦਾ ਕਬਜ਼ਾ ਲੈਣ ਲਈ ਮਤਾ ਪਾਸ ਕੀਤਾ ਗਿਆ। ਗ੍ਰਾਮ ਸਭਾ ਦੇ ਮੋਹਤਬਰਾਂ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਭੈਣੀ ਅਤੇ ਮਹਿਰਾਜ ਪਿੰਡਾਂ ਵਿਚਕਾਰ ਦਾ ਹੈ। ਉਨ੍ਹਾਂ ਮੁਤਾਬਕ ਭੈਣੀ, ਮਹਿਰਾਜ ਦੀ ਸੰਦਲੀ ਪੱਤੀ ’ਚੋਂ ਬੱਝਿਆ ਹੋਇਆ ਸਿੱਧੂ ਭਾਈਚਾਰੇ ਦਾ ਪਿੰਡ ਹੈ। ਜਦੋਂ ਪਿੰਡ ਭੈਣੀ ਬੱਝਿਆ ਸੀ, ਤਾਂ ਉਸ ਨੂੰ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਮਹਿਰਾਜ ਦੀ ਹਦੂਦ ਅੰਦਰ ਪਿੰਡ ਦੇ ਬਿਲਕੁਲ ਨਾਲ ਲੱਗਦੀ ਗੁਰੂਸਰ ਰੋਡ ’ਤੇ ਅਲਾਟ ਹੋਈ। ਜ਼ਮੀਨ ਦੀ ਆਮਦਨ ਦਾ ਠੇਕਾ ਹਿੱਸਾ ਗ੍ਰਾਮ ਪੰਚਾਇਤ ਭੈਣੀ 2018 ਤੱਕ ਲੈਂਦੀ ਰਹੀ, ਪਰ ਜਦੋਂ ਮਹਿਰਾਜ ਪਿੰਡ ਦੀ ਗ੍ਰਾਮ ਪੰਚਾਇਤ ਨੂੰ ‘ਨਗਰ ਪੰਚਾਇਤ’ ਵਿੱਚ ਬਦਲ ਦਿੱਤਾ ਗਿਆ, ਤਾਂ ਉਸ ਦੇ ਨਾਲ ਹੀ ਭੈਣੀ ਦੀ ਪੰਚਾਇਤੀ ਜ਼ਮੀਨ ਦਾ ਇੰਤਕਾਲ ਵੀ ਕਥਿਤ ਬਿਨਾਂ ਦੱਸੇ ਤੇ ਬਿਨਾਂ ਸਹਿਮਤੀ ਤੋਂ ‘ਨਗਰ ਪੰਚਾਇਤ ਮਹਿਰਾਜ’ ਦੇ ਨਾਮ ਦਰਜ ਕਰਵਾ ਦਿੱਤਾ। ਇਸ ਇੰਤਕਾਲ ਦਾ ਇਲਮ ਗ੍ਰਾਮ ਪੰਚਾਇਤ ਭੈਣੀ ਨੂੰ ਹੋਣ ’ਤੇ ਉਸ ਨੇ ਇਤਰਾਜ਼ ਪ੍ਰਗਟਾਇਆ।

ਇਸ ਬਾਰੇ ਤਤਕਾਲੀ ਗ੍ਰਾਮ ਪੰਚਾਇਤ ਭੈਣੀ ਵੱਲੋਂ ਐੱਸਡੀਐੱਮ ਬਠਿੰਡਾ ਕੋਲ ਕੇਸ ਫਾਈਲ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਦੀ ਹੱਦ ਨਾਲ ਲੱਗਦੀ ਮਾਰੂ ਜ਼ਮੀਨ ’ਤੇ ਕਬਜ਼ਾ ਕਰ ਕੇ ਉਪਜਾਊ ਬਣਾਉਣ ਲਈ ਹੀਲੇ ਕੀਤੇ ਗਏ। ਛੱਪੜਾਂ ਵਿੱਚੋਂ ਮਿੱਟੀ ਕੱਢ ਕੇ ਉਸ ਜ਼ਮੀਨ ਵਿੱਚ ਪਾ ਕੇ ਪੱਧਰੀ ਕੀਤੀ ਗਈ ਤੇ ਭੈਣੀ ਦੇ ਨੌਜਵਾਨਾਂ ਵੱਲੋਂ ਖੇਡ ਮੇਲੇ ਵੀ ਕਰਵਾਏ ਗਏ। ਹੁਣ ਤੱਕ ਇਹ ਜ਼ਮੀਨ ਪਿੰਡ ਭੈਣੀ ਦੇ ਕਬਜ਼ੇ ਵਿੱਚ ਹੀ ਹੈ। ਹੁਣ ਮਸਲਾ ਉਦੋਂ ਜ਼ਿਆਦਾ ਵਧ ਗਿਆ ਜਦੋਂ ਇਸ ਜ਼ਮੀਨ ’ਤੇ ਊਰਜਾ ਏਜੰਸੀ ‘ਪੇਡਾ’ ਵੱਲੋਂ ਸੋਲਰ ਲਾਉਣ ਲਈ ਸਾਮਾਨ ਰੱਖਣਾ ਸ਼ੁਰੂ ਕਰ ਦਿੱਤਾ ਗਿਆ, ਤਾਂ ਗ੍ਰਾਮ ਪੰਚਾਇਤ ਭੈਣੀ ਨੇ ਨਗਰ ਨਿਵਾਸੀਆਂ ਦੀ ਮਦਦ ਨਾਲ ਇਸ ਕਵਾਇਦ ਨੂੰ ਰੋਕ ਕੇ ਪੱਕਾ ਧਰਨਾ ਲਾ ਕੇ ਆਪਣਾ ਹੱਕ ਜਤਾਇਆ। ਉਹ ਧਰਨਾ ਹੁਣ ਵੀ ਲਗਾਤਾਰ ਚੱਲ ਰਿਹਾ ਹੈ।

Advertisement

ਅੱਜ ਪਿੰਡ ਭੈਣੀ ਵਿਖੇ ਗ੍ਰਾਮ ਸਭਾ ਦਾ ਇਜਲਾਸ ਵੀ ਬੁਲਾਇਆ ਤੇ ਸਾਰੀ ਗ੍ਰਾਮ ਪੰਚਾਇਤ, ਸਾਬਕਾ ਸਰਪੰਚਾਂ, ਪੰਚਾਂ, ਕਲੱਬਾਂ ਤੇ ਸਮੂਹ ਨਗਰ ਨਿਵਾਸੀਆਂ ਨੇ ਇਹ ਮਤਾ ਪਾਸ ਕੀਤਾ ਕਿ ‘ਪਿੰਡ ਭੈਣੀ ਦੀ ਪੰਚਾਇਤੀ ਜ਼ਮੀਨ ਵਾਪਸ ਕਰਾਉਣ ਲਈ ਹਰ ਪ੍ਰਕਾਰ ਦਾ ਸੰਘਰਸ਼ ਲੜ ਕੇ ਆਪਣਾ ਹੱਕ ਵਾਪਸ ਲਿਆ ਜਾਵੇਗਾ।’ ਗੌਰਤਲਬ ਹੈ ਜੋ ਜ਼ਮੀਨ ਗ੍ਰਾਮ ਪੰਚਾਇਤ ਭੈਣੀ ਦੀ, ਮਹਿਰਾਜ ਪਿੰਡ ਦੀ ਹਦੂਦ ਅੰਦਰ ਸੀ, ਉਹੋ ਜ਼ਮੀਨ ਕਰੋੜਾਂ ਦੇ ਮੁੱਲ ਦੀ ਉਪਜਾਊ ਜ਼ਮੀਨ ਸੀ। ਉਸ ਦੇ ਬਦਲੇ ’ਚ ਜੋ ਜ਼ਮੀਨ ਦੇਣ ਦੀ ਕਥਿਤ ਗੱਲ ਹੋਈ ਸੀ, ਪਿੰਡ ਵਾਲਿਆਂ ਨੂੰ ਰੋਸਾ ਹੈ ਕਿ ਉਹ ਦਿੱਤੀ ਵੀ ਨਹੀਂ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਜ਼ਮੀਨ ਬਿਲਕੁਲ ਰੇਤਲੇ ਟਿੱਬੇ ਤੇ ਮਾਰੂ ਜ਼ਮੀਨ ਹੈ, ਜਦ ਕਿ ਮਹਿਰਾਜ ’ਚ ਗਈ, ਪਿੰਡ ਭੈਣੀ ਦੀ ਜ਼ਮੀਨ ’ਚ ਪੰਚਾਇਤੀ ਟਿਊਬਵੈੱਲ ਅਤੇ ਮੋਟਰ ਕੁਨੈਕਸ਼ਨ ਵੀ ਲੱਗਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਜ਼ਮੀਨ ਦਾ ਠੇਕਾ/ਹਿੱਸਾ 2018 ਤੱਕ ਗ੍ਰਾਮ ਪੰਚਾਇਤ ਭੈਣੀ ਹੀ ਪ੍ਰਾਪਤ ਕਰਦੀ ਆਈ ਹੈ।

Advertisement
Show comments