ਭਗਤਾ ਭਾਈ ਦੀ ਜੰਮਪਲ ਪ੍ਰਭਨੂਰ ਕੌਰ ਕੈਨੇਡਾ ਦੀ ਪੁਲੀਸ ’ਚ ਭਰਤੀ
ਸਥਾਨਕ ਸ਼ਹਿਰ ਦੀ ਜੰਮਪਲ ਲੜਕੀ ਪ੍ਰਭਨੂਰ ਕੌਰ ਬਰਾੜ ਦੀ ਕੈਨੇਡਾ ਦੀ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿੱਚ ਚੋਣ ਹੋਈ ਹੈ। ਪ੍ਰਭਨੂਰ ਦੇ ਪਿਤਾ ਡਾ. ਕੁਲਜੀਤ ਸਿੰਘ ਬਰਾੜ ਅਤੇ ਮਾਤਾ ਰਾਜਨਦੀਪ ਕੌਰ ਨੇ ਆਪਣੀ ਬੱਚੀ ਦੀ ਇਸ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ...
Advertisement
ਸਥਾਨਕ ਸ਼ਹਿਰ ਦੀ ਜੰਮਪਲ ਲੜਕੀ ਪ੍ਰਭਨੂਰ ਕੌਰ ਬਰਾੜ ਦੀ ਕੈਨੇਡਾ ਦੀ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿੱਚ ਚੋਣ ਹੋਈ ਹੈ। ਪ੍ਰਭਨੂਰ ਦੇ ਪਿਤਾ ਡਾ. ਕੁਲਜੀਤ ਸਿੰਘ ਬਰਾੜ ਅਤੇ ਮਾਤਾ ਰਾਜਨਦੀਪ ਕੌਰ ਨੇ ਆਪਣੀ ਬੱਚੀ ਦੀ ਇਸ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬਚਪਨ ਤੋਂ ਹੀ ਪ੍ਰਭਨੂਰ ਦਾ ਸੁਫ਼ਨਾ ਸੀ ਕਿ ਉਹ ਪੁਲੀਸ ਵਿਭਾਗ ਵਿੱਚ ਭਰਤੀ ਹੋਵੇ। ਪਰਿਵਾਰ ਦੇ ਵਿਦੇਸ਼ ਜਾਣ ਦਾ ਫੈਸਲਾ ਵੀ ਉਸ ਦੀ ਇਸ ਦ੍ਰਿੜਤਾ ਨੂੰ ਦਬਾਅ ਨਹੀਂ ਸਕਿਆ। ਕੈਨੇਡਾ ਜਾਣ ਤੋਂ ਬਾਅਦ ਵੀ ਉਥੇ ਉਸ ਨੇ ਆਪਣੀ ਮਿਹਨਤ ਲਗਾਤਾਰ ਜਾਰੀ ਰੱਖੀ ਤੇ ਆਪਣੇ ਸੁਪਨੇ ਨੂੰ ਹਕੀਕਤ ਵਿਚ ਬਦਲਿਆ। ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਭਾਜਪਾ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰਭਨੂਰ ਕੌਰ ਦੀ ਇਸ ਸਫ਼ਲਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ ਹੈ। ਲੋਕਾਂ ਵੱਲੋਂ ਵੀ ਬਰਾੜ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Advertisement
Advertisement