ਭਗਤ ਨਾਮਦੇਵ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਬਾਬਾ ਨਾਮਦੇਵ ਦਾ 755ਵਾਂ ਪ੍ਰਕਾਸ਼ ਦਿਹਾੜਾ ਪਿੰਡ ਔਢਾਂ ਦੇ ਬਾਬਾ ਨਾਮਦੇਵ ਭਵਨ ਵਿੱਚ ਭਗਤ ਨਾਮਦੇਵ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਬਾਬਾ ਅੰਮ੍ਰਿਤਪਾਲ ਸਿੰਘ ਰਾਗੀ ਨੇ ਸੰਗਤ ਨੂੰ ਭਗਤ...
Advertisement
ਬਾਬਾ ਨਾਮਦੇਵ ਦਾ 755ਵਾਂ ਪ੍ਰਕਾਸ਼ ਦਿਹਾੜਾ ਪਿੰਡ ਔਢਾਂ ਦੇ ਬਾਬਾ ਨਾਮਦੇਵ ਭਵਨ ਵਿੱਚ ਭਗਤ ਨਾਮਦੇਵ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਬਾਬਾ ਅੰਮ੍ਰਿਤਪਾਲ ਸਿੰਘ ਰਾਗੀ ਨੇ ਸੰਗਤ ਨੂੰ ਭਗਤ ਨਾਮਦੇਵ ਦਾ ਇਤਿਹਾਸ ਸਰਵਣ ਕਰਵਾਇਆ। ਭਗਤ ਨਾਮਦੇਵ ਦਾ ਜਨਮ 26 ਅਕਤੂਬਰ 1270 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਨਰਸੀਬਾਮਨੀ ਨਾਮਕ ਪਿੰਡ ਵਿੱਚ ਹੋਇਆ ਸੀ। ਭਗਤ ਨਾਮਦੇਵ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ। ਇਸ ਮੌਕੇ ’ਤੇ ਸੂਬਾ ਪੱਧਰ ਦੀ ਖਿਡਾਰਨ ਔਢਾਂ ਦੀ ਧੀ ਹਰਮਨ ਸਨਮਾਨਿਤ ਕੀਤਾ ਗਿਆ।
Advertisement
Advertisement
