ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰੰਟ ਲੱਗਣ ਕਾਰਨ ਬਿਲਜੀ ਮੁਲਾਜ਼ਮ ਗੰਭੀਰ ਜ਼ਖ਼ਮੀ

ਇੱਥੇ ਬਿਜਲੀ ਦੀ ਬੰਦ ਸਪਲਾਈ ਬਹਾਲ ਕਰਨ ਸਮੇਂ ਇੱਕ ਪ੍ਰਾਈਵੇਟ ਬਿਜਲੀ ਕਾਮਾ ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਇੱਥੇ ਲੋਹਗੜ੍ਹ ਰੋਡ ਉਪਰ ਉਸ ਵੇਲੇ ਵਾਪਰਿਆ ਜਦੋਂ ਕੰਵਲਜੀਤ ਸਿੰਘ ਉਰਫ ਵਿੱਕੀ ਨਾਮੀ ਪ੍ਰਾਈਵੇਟ ਬਿਜਲੀ ਕਾਮਾ ਜੇਈ ਦੇ ਕਹਿਣ ਉੱਤੇ...
Advertisement

ਇੱਥੇ ਬਿਜਲੀ ਦੀ ਬੰਦ ਸਪਲਾਈ ਬਹਾਲ ਕਰਨ ਸਮੇਂ ਇੱਕ ਪ੍ਰਾਈਵੇਟ ਬਿਜਲੀ ਕਾਮਾ ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਇੱਥੇ ਲੋਹਗੜ੍ਹ ਰੋਡ ਉਪਰ ਉਸ ਵੇਲੇ ਵਾਪਰਿਆ ਜਦੋਂ ਕੰਵਲਜੀਤ ਸਿੰਘ ਉਰਫ ਵਿੱਕੀ ਨਾਮੀ ਪ੍ਰਾਈਵੇਟ ਬਿਜਲੀ ਕਾਮਾ ਜੇਈ ਦੇ ਕਹਿਣ ਉੱਤੇ ਟੁੱਟੇ ਖੰਭਿਆਂ ਤੋਂ ਰਾਈਸ ਮਿੱਲਾਂ ਲਈ ਬਿਜਲੀ ਸਪਲਾਈ ਬਹਾਲ ਕਰਨ ਦਾ ਯਤਨ ਕਰ ਰਿਹਾ ਸੀ। ਜਦੋਂ ਕਰਮਚਾਰੀ ਦੋ ਖੰਭਿਆਂ ਵਿਚਾਲੇ ਲਗਾਈ ਸਵਿੱਚ ਬੰਦ ਕਰ ਕੇ ਉਪਰ ਚੜ੍ਹਿਆ ਤਾਂ ਪਿੱਛੋਂ ਸਪਲਾਈ ਚੱਲਦੀ ਹੋਣ ਕਾਰਨ ਕਰੰਟ ਦੀ ਲਪੇਟ ਵਿਚ ਆ ਗਿਆ। ਰਾਈਸ ਮਿੱਲ ਮਾਲਕਾਂ ਨੇ ਬਿਜਲੀ ਸਪਲਾਈ ਬੰਦ ਕਰਵਾ ਕੇ ਖੰਭਿਆਂ ਉਪਰ ਲਟਕ ਰਹੇ ਉਕਤ ਨੌਜਵਾਨ ਨੂੰ ਹੇਠਾਂ ਉਤਾਰਿਆ ਅਤੇ ਐਂਬੂਲੈਂਸ ਰਾਹੀਂ ਮੋਗਾ ਦੇ ਨਿੱਜੀ ਹਸਪਤਾਲ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਇੱਕ ਲੱਤ ਵੀ ਕੱਟਣੀ ਪਈ।

Advertisement

Advertisement
Show comments