ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ: ਨੌਜਵਾਨ ਦੀ ਸਿਰ ’ਚ ਇੱਟ ਮਾਰ ਕੇ ਹੱਤਿਆ

ਪੁਲੀਸ ਨੇ 24 ਘੰਟਿਆਂ ’ਚ ਸੁਲਝਾਇਆ ਮਾਮਲਾ; ਤਿੰਨ ਮੁਲਜ਼ਮ ਗ੍ਰਿਫ਼ਤਾਰ
ਐੱਸਪੀ (ਸਿਟੀ) ਨਰਿੰਦਰ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ।
Advertisement

ਸ਼ਗਨ ਕਟਾਰੀਆ

ਬਠਿੰਡਾ, 13 ਫਰਵਰੀ

Advertisement

ਇੱਥੇ ਗ੍ਰੋਥ ਸੈਂਟਰ ’ਚ ਸਥਿਤ ਦੀਪਕ ਢਾਬੇ ’ਤੇ ਕੰਮ ਕਰਦੇ 33 ਸਾਲਾ ਨੌਜਵਾਨ ਜਾਵੇਦ ਅਲੀ ਦੇ ਕਤਲ ਦੀ ਗੁੱਥੀ ਬਠਿੰਡਾ ਪੁਲੀਸ ਨੇ ਸੁਲਝਾ ਲਈ ਹੈ। ਇਸ ਸਬੰਧ ’ਚ ਪੁਲੀਸ ਨੇ ਤਿੰਨ ਮੁਲਜ਼ਮ ਕਾਬੂ ਕੀਤੇ ਹਨ, ਜਿਨ੍ਹਾਂ ’ਚੋਂ ਇੱਕ ਨਾਬਾਲਿਗ ਹੈ। ਐੱਸਪੀ (ਸਿਟੀ) ਨਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹੋਰ ਦੱਸਿਆ ਕਿ ਜਾਵੇਦ ਅਲੀ ਦਾ ਕਤਲ 11 ਫਰਵਰੀ ਨੂੰ ਸਿਰ ਵਿੱਚ ਇੱਟਾਂ, ਪੱਥਰ ਮਾਰ ਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਮਰਹੂਮ ਜਾਵੇਦ ਅਲੀ ਦੇ ਭਰਾ ਸ਼ਬੀਰ ਵਾਸੀ ਪੁੱਤਰ ਮੁਹੰਮਦ ਅਲੀ ਵਾਸੀ ਗੰਗਾਸ਼ੇਰ (ਬੀਕਾਨੇਰ) ਦੇ ਬਿਆਨਾਂ ’ਤੇ 12 ਫਰਵਰੀ ਨੂੰ ਥਾਣਾ ਸਦਰ ਬਠਿੰਡਾ ਵਿੱਚ ਭਾਤਰੀ ਨਿਆਏ ਸੰਹਿਤਾ ਦੀ ਧਾਰਾ 103 (1) ਅਤੇ 331 (4) ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਐੱਸਪੀ ਨੇ ਦੱਸਿਆ ਕਿ ਮੁਲਜ਼ਮ ਲੱਭਣ ਲਈ ਡੀਐੱਸਪੀ (ਡੀ) ਮਨਜੀਤ ਸਿੰਘ ਦੀ ਅਗਵਾਈ ’ਚ ਸੀਆਈਏ-1 ਬਠਿੰਡਾ ਅਤੇ ਪੁਲੀਸ ਚੌਕੀ ਇੰਡਸਟਰੀਅਲ ਏਰੀਆ ਦੇ ਮੁਖੀ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਕਾਇਮ ਕੀਤੀਆਂ ਗਈਆਂ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਬਾਰੀਕੀ ਨਾਲ ਘੋਖ ਕਰ ਕੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ, ਜਿਨ੍ਹਾਂ ਦੀ ਪਛਾਣ 22 ਸਾਲਾ ਸੰਦੀਪ ਕੁਮਾਰ ਅਤੇ 20 ਸਾਲਾ ਵਿਕਰਮਜੀਤ ਸਿੰਘ ਉਰਫ਼ ਵਿੱਕੀ ਵਾਸੀ ਸਿਲਵਰ ਸਿਟੀ ਬਠਿੰਡਾ ਤੋਂ ਇਲਾਵਾ ਇੱਕ ਨਾਬਾਲਿਗ ਲੜਕਾ ਦੱਸਿਆ ਗਿਆ। ਐੱਸਪੀ ਅਨੁਸਾਰ ਤਫ਼ਤੀਸ਼ ਦੌਰਾਨ ਮੁਲਜ਼ਮਾਂ ਨੇ ਇੰਕਸ਼ਾਫ਼ ਕੀਤਾ ਕਿ ਜਾਵੇਦ ਅਲੀ ਗ੍ਰੋਥ ਸੈਂਟਰ ਨੇੜੇ ਰੇਲਵੇ ਪਟੜੀ ’ਤੇ ਸੀ ਅਤੇ ਉੱਥੇ ਉਨ੍ਹਾਂ ਦੀ ਤਕਰਾਰਬਾਜ਼ੀ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਭੱਜੇ ਜਾ ਰਹੇ ਜਾਵੇਦ ਅਲੀ ਦਾ ਪਿੱਛਾ ਕੀਤਾ ਅਤੇ ਦੀਪਕ ਢਾਬੇ ਨੇੜੇ ਉਸ ਦੇ ਸਿਰ ਵਿੱਚ ਪੱਥਰ ਮਾਰੇ, ਜਿਸ ਨਾਲ ਉਹ ਦਮ ਤੋੜ ਗਿਆ।

Advertisement