ਬਠਿੰਡਾ: ਨਸ਼ੇ ’ਚ ਧੁੱਤ ਡਰਾਈਵਰ ਨੇ ਟਰਾਲਾ ਚੌਕ ’ਤੇ ਚਾੜ੍ਹਿਆ, ਜਾਨੀ ਨੁਕਸਾਨ ਤੋਂ ਬਚਾਅ
ਡਰਾਈਵਰ ਦੇ ਸੱਟਾਂ ਲੱਗੀਆਂ, ਹਸਪਤਾਲ ਦਾਖ਼ਲ
Advertisement
ਮਨੋਜ ਸ਼ਰਮਾ
ਬਠਿੰਡਾ, 15 ਜੂਨ
Advertisement
ਸ਼ਹਿਰ ਦੇ ਭੀੜ ਭੜੱਕੇ ਵਾਲੇ ਫੌਜੀ ਚੌਕ ’ਤੇ ਬੀਤੀ ਰਾਤ ਟਰਾਲਾ ਅਚਾਨਕ ਬੇਕਾਬੂ ਹੋ ਕੇ ਚੌਕ ’ਤੇ ਚੜ੍ਹ ਗਿਆ। ਘਟਨਾ ਬੀਤੀ ਰਾਤ ਕਰੀਬ 1.30 ਵਜੇ ਦੀ ਦੱਸੀ ਜਾਂਦੀ ਹੈ।
ਜਾਣਕਾਰੀ ਮੁਤਾਬਕ ਡਰਾਈਵਰ ਕਥਿਤ ਨਸ਼ੇ ’ਚ ਧੁੱਤ ਸੀ। ਰਾਤ ਸਮੇਂ ਸੜਕ ’ਤੇ ਬਹੁਤੀ ਆਵਾਜਾਈ ਨਾ ਹੋਣ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਚੌਂਕ ਵਿੱਚ ਲੱਗੀ ਸਜਾਵਟੀ ਗਰਿਲ, ਲਾਈਟ ਪੋਲ ਤੇ ਨੇੜੇ ਬਣੀ ਪੁਲੀਸ ਪੋਸਟ ਨੂੰ ਨੁਕਸਾਨ ਪਹੁੰਚਿਆ ਹੈ।
ਹਾਦਸੇ ਵਿਚ ਡਰਾਈਵਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਡਰਾਈਵਰ ਨਸ਼ੇ ਵਿਚ ਧੁੱਤ ਸੀ।
Advertisement