ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਲਈ ਜ਼ਿਲ੍ਹਿਆਂ ਅੰਦਰ ਨਵੇਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਹੇਠ ਬਠਿੰਡਾ ਦਿਹਾਤੀ ਜ਼ਿਲ੍ਹਾ...
Advertisement

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਲਈ ਜ਼ਿਲ੍ਹਿਆਂ ਅੰਦਰ ਨਵੇਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਹੇਠ ਬਠਿੰਡਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਅੱਜ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ।

ਉਨ੍ਹਾਂ ਦੱਸਿਆ ਕਿ ਜਾਰੀ ਸੂਚੀ ਅਨੁਸਾਰ ਭੁੱਚੋ ਮੰਡੀ ਹਲਕੇ ਵਿੱਚ ਗੁਰਭੇਜ ਸਿੰਘ (ਨਥਾਣਾ), ਗੁਰਲਾਲ ਸਿੰਘ ਢੇਲਵਾਂ (ਭੁੱਚੋ), ਸੁਖਵਿੰਦਰ ਸਿੰਘ ਸੁੱਖੀ (ਤੁੰਗਵਾਲੀ) ਅਤੇ ਇਕਬਾਲ ਸਿੰਘ (ਅਬਲੂ) ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਰਿਜ਼ਰਵ ਵਿੱਚ ਮੇਜਰ ਸਿੰਘ ਭਿਸੀਆਣਾ, ਜਗਸੀਰ ਸਿੰਘ ਬੱਲੂਆਣਾ, ਖੇਤਾ ਸਿੰਘ ਬੰਬੀਹਾ ਤੇ ਫਤਿਹ ਸਿੰਘ ਗਰੇਵਾਲ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Advertisement

ਤਲਵੰਡੀ ਸਾਬੋ ਹਲਕੇ ਵਿੱਚ ਹਰਮਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਬਲਵਿੰਦਰ ਸਿੰਘ ਬਿੰਦਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਰਾਮਪੁਰਾ ਫੂਲ ਹਲਕੇ ਤੋਂ ਸਤਪਾਲ ਗਰਗ, ਹੈਪੀ ਬਾਂਸਲ, ਨਰੇਸ਼ ਕੁਮਾਰ, ਗੁਰਜੀਤ ਸਿੰਘ ਮਹਿਰਾਜ ਅਤੇ ਸੁਰਜੀਤ ਸਿੰਘ ਸੁੱਖਾ ਸਿਧਾਣਾ ਸਮੇਤ ਕਈ ਹੋਰਾਂ ਦੇ ਨਾਂ ਸ਼ਾਮਲ ਹਨ।

ਮੌੜ ਹਲਕੇ ਵਿੱਚ ਅੰਮ੍ਰਿਤ ਪਾਲ ਸਿੰਘ, ਸੁਖਦੇਵ ਸਿੰਘ ਮਾਈਸਰਖਾਨਾ, ਹਰਜਸ ਸਿੰਘ, ਰਾਜੇਸ਼ ਕੁਮਾਰ ਰਾਜੂ ਤੇ ਕੁਲਵੰਤ ਸਿੰਘ ਗਿੱਲ ਕਲਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜਗਸੀਰ ਜੱਗਾ ਕਲਿਆਣ ਨੇ ਕਿਹਾ ਕਿ ਮਿਹਨਤੀ ਤੇ ਵਫ਼ਾਦਾਰ ਵਰਕਰਾਂ ਨੂੰ ਤਰਜੀਹ ਦਿੱਤੀ ਗਈ ਹੈ ਜਦਕਿ ਕੁਝ ਹੋਰ ਨਿਯੁਕਤੀਆਂ ਜਲਦੀ ਹੀ ਹੋਣਗੀਆਂ।

Advertisement
Show comments