ਬਰਨਾਲਾ: ਆਈਲੈੱਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਛਾਪੇ, 11 ਸੈਂਟਰ ਸੀਲ
ਲਖਵੀਰ ਸਿੰਘ ਚੀਮਾ ਟੱਲੇਵਾਲ(ਬਰਨਾਲਾ), 14 ਜੁਲਾਈ ਬਰਨਾਲਾ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਈਲੈੱਟਸ ਸੈਂਟਰ, ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਸੈਂਟਰਾਂ ਉਪਰ ਛਾਪੇਮਾਰੀ ਕੀਤੀ ਗਈ। ਸ਼ਹਿਰ ਦੇ ਆਈਲੈੱਟਸ ਮਾਰਕੀਟ ਦੇ ਨਾਮ ਨਾਲ ਮਸ਼ਹੂਰ 16 ਏਕੜ ਵਿੱਚ ਏਡੀਸੀ ਸੁਖਪਾਲ ਸਿੰਘ ਵਲੋਂ ਛਾਪੇਮਾਰੀ ਦੌਰਾਨ...
Advertisement
ਲਖਵੀਰ ਸਿੰਘ ਚੀਮਾ
ਟੱਲੇਵਾਲ(ਬਰਨਾਲਾ), 14 ਜੁਲਾਈ
Advertisement
ਬਰਨਾਲਾ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਈਲੈੱਟਸ ਸੈਂਟਰ, ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਸੈਂਟਰਾਂ ਉਪਰ ਛਾਪੇਮਾਰੀ ਕੀਤੀ ਗਈ। ਸ਼ਹਿਰ ਦੇ ਆਈਲੈੱਟਸ ਮਾਰਕੀਟ ਦੇ ਨਾਮ ਨਾਲ ਮਸ਼ਹੂਰ 16 ਏਕੜ ਵਿੱਚ ਏਡੀਸੀ ਸੁਖਪਾਲ ਸਿੰਘ ਵਲੋਂ ਛਾਪੇਮਾਰੀ ਦੌਰਾਨ 40 ਤੋਂ 50 ਸੈਂਟਰਾਂ ਵਿੱਚ ਲੋੜੀਂਦੇ ਦਸਤਾਵੇਜ਼ ਚੈੱਕ ਕੀਤੇ ਗਏ। 11 ਸੈਂਟਰ ਮਾਲਕਾਂ ਕੋਲ ਲੋਂੜੀਂਦੇ ਕਾਗਜ਼ ਨਾ ਹੋਣ ’ਤੇ ਸੈਂਟਰਾਂ ਨੂੰ ਸੀਲ ਕਰਕੇ ਨੋਟਿਸ ਚਿਪਕਾ ਦਿੱਤੇ ਗਏ। ਸੈਂਟਰ ਮਾਲਕਾਂ ਨੂੰ ਸਮਾਂਬੱਧ ਮੌਕਾ ਦਿੱਤਾ ਗਿਆ ਹੈ, ਜਿਸ ਤਹਿਤ ਉਹ ਆਪਣੇ ਲੋੜੀਂਦੇ ਡਾਕੂਮੈਂਟ ਦਿਖਾ ਸਕਦੇ ਹਨ, ਜੇਦੇ ਡਾਕੂਮੈਂਟ ਸਹੀ ਪਾਏ ਜਾਂਦੇ ਹਨ ਤਾਂ ਸੈਂਟਰਾਂ ਦੀ ਸੀਲ ਖੋਲ੍ਹ ਦਿੱਤੀ ਜਾਵੇਗੀ।
Advertisement