ਬੱਲ੍ਹੋ ਦੀ ਪੰਚਾਇਤ ਨੇ ਪਿੰਡ ’ਚ ਫੌਗਿੰਗ ਕਰਵਾਈ
ਪਿੰਡ ਬੱਲ੍ਹੋ ਪੰਚਾਇਤ ਨੇ ਮੱਖੀ-ਮੱਛਰ ਨੂੰ ਮਾਰਨ ਲਈ ਪਿੰਡ ਦੀਆਂ ਸਾਂਝੀਆਂ ਥਾਵਾਂ ’ ਫੌਗਿੰਗ ਕੀਤੀ ਗਈ। ਹਰਬੰਸ ਸਿੰਘ ਪੰਚ ਨੇ ਦੱਸਿਆ ਕਿ ਫੌਗਿੰਗ ਮਸ਼ੀਨ ਨਾਲ ਪਿੰਡ ਦੇ ਸਰਕਾਰੀ ਹਾਈ ਸਕੂਲ, ਪ੍ਰਾਇਮਰੀ ਸਕੂਲ, ਲਾਇਬਰੇਰੀ, ਹਸਪਤਾਲ ਅਤੇ ਪਿੰਡ ਦੇ ਛੱਪੜ ਦੇ ਨਾਲ...
Advertisement
ਪਿੰਡ ਬੱਲ੍ਹੋ ਪੰਚਾਇਤ ਨੇ ਮੱਖੀ-ਮੱਛਰ ਨੂੰ ਮਾਰਨ ਲਈ ਪਿੰਡ ਦੀਆਂ ਸਾਂਝੀਆਂ ਥਾਵਾਂ ’ ਫੌਗਿੰਗ ਕੀਤੀ ਗਈ। ਹਰਬੰਸ ਸਿੰਘ ਪੰਚ ਨੇ ਦੱਸਿਆ ਕਿ ਫੌਗਿੰਗ ਮਸ਼ੀਨ ਨਾਲ ਪਿੰਡ ਦੇ ਸਰਕਾਰੀ ਹਾਈ ਸਕੂਲ, ਪ੍ਰਾਇਮਰੀ ਸਕੂਲ, ਲਾਇਬਰੇਰੀ, ਹਸਪਤਾਲ ਅਤੇ ਪਿੰਡ ਦੇ ਛੱਪੜ ਦੇ ਨਾਲ ਲੱਗਦੀਆਂ ਥਾਵਾਂ ਸਣੇ ਗਲੀਆਂ ਵਿੱਚ ਫੌਗਿੰਗ ਕੀਤੀ ਗਈ। ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੰਚਾਇਤ ਵੱਲੋਂ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਪਿੰਡ ਵਾਸੀਆਂ ਜਾਗਰੂਕ ਕਰਦਿਆਂ ਕਿਹਾ ਕਿ ਘਰਾਂ ਵਿਚ ਕੂਲਰਾਂ, ਗਮਲੇ ਦੀਆਂ ਟਰੇਆਂ ਵਿਚ ਖੜੇ ਪਾਣੀ ਨੂੰ ਹਫ਼ਤੇ ਚ ਇੱਕ ਵਾਰ ਜ਼ਰੂਰ ਸਾਫ਼ ਕਰੋ ਛੱਤਾਂ ਤੇ ਰੱਖੀਆਂ ਟੈਂਕੀਆਂ ਨੂੰ ਢੱਕ ਕੇ ਰੱਖਣਾ ਜ਼ਰੂਰੀ ਹੈ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਗੱਗੂ, ਬੂਟਾ ਸਿੰਘ, ਕਮਲਵੀਰ ਸਿੰਘ, ਗੁਰਸੇਬਰ ਸਿੰਘ, ਜਗਸੀਰ ਸਿੰਘ ਅਤੇ ਸੇਵਾਦਾਰ ਅਵਤਾਰ ਸਿੰਘ ਹਾਜ਼ਰ ਸਨ।
Advertisement
Advertisement