ਬੱਲ੍ਹੋ ਦੀ ਸਰਪੰਚ ਅਮਰਜੀਤ ਕੌਰ ਨੂੰ ਦਿੱਲੀ ਸਮਾਗਮ ਲਈ ਸੱਦਾ
ਸੁਤੰਤਰਤਾ ਦਿਵਸ ਮੌਕੇ 15 ਅਗਸਤ ਨੂੰ ਦਿੱਲੀ ਵਿੱਚ ਝੰਡਾ ਲਹਿਰਾਉਣ ਦੀ ਰਸਮ ਲਈ ਪਿੰਡ ਬੱਲ੍ਹੋ ਦੀ ਸਰਪੰਚ ਅਮਰਜੀਤ ਕੌਰ ਨੂੰ ਸੱਦਾ ਪੱਤਰ ਆਇਆ ਹੈ। ਸਰਪੰਚ ਅਮਰਜੀਤ ਕੌਰ ਬੱਲ੍ਹੋ ਨੇ ਨਿਵੇਕਲੇ ਵਿਕਾਸ ਕਾਰਜ ਕਰ ਕੇ ਪਿੰਡ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ।...
Advertisement
ਸੁਤੰਤਰਤਾ ਦਿਵਸ ਮੌਕੇ 15 ਅਗਸਤ ਨੂੰ ਦਿੱਲੀ ਵਿੱਚ ਝੰਡਾ ਲਹਿਰਾਉਣ ਦੀ ਰਸਮ ਲਈ ਪਿੰਡ ਬੱਲ੍ਹੋ ਦੀ ਸਰਪੰਚ ਅਮਰਜੀਤ ਕੌਰ ਨੂੰ ਸੱਦਾ ਪੱਤਰ ਆਇਆ ਹੈ। ਸਰਪੰਚ ਅਮਰਜੀਤ ਕੌਰ ਬੱਲ੍ਹੋ ਨੇ ਨਿਵੇਕਲੇ ਵਿਕਾਸ ਕਾਰਜ ਕਰ ਕੇ ਪਿੰਡ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਪੰਚਾਇਤ ਬੱਲ੍ਹੋ ਨੂੰ ਪੰਚਾਇਤ ਤਰੱਕੀ ਸੂਚਕਾਂਕ ਦਰਜਾਬੰਦੀ ’ਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਸੀ ਅਤੇ ਇਸ ਤੋਂ ਇਲਾਵਾ ਸਵੈ ਨਿਰਭਰ ਬੁਨਿਆਦੀ ਢਾਂਚੇ ਵਾਲੇ ਥੀਮ ’ਚੋਂ ਵਧੀਆ ਕਾਰਗੁਜ਼ਾਕਾਰੀ ਕਰ ਕੇ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ ਵੀ ਮਿਲਿਆ।
Advertisement
Advertisement