ਬੈਡਮਿੰਟਨ ਮੁਕਾਬਲੇ ਦੇ ਜੇਤੂ ਸਨਮਾਨੇ
ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਮਾਨਸਾ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ 29ਵੀਂ ਬੈਡਮਿੰਟਨ ਮੁਕਾਬਲੇ ਦੌਰਾਨ 100 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਜੇਤੂਆਂ ਨੂੰ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਸਨਮਾਨਿਆ। ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਰਾਮਕ੍ਰਿਸ਼ਨ ਚੁੱਘ ਨੇ ਦੱਸਿਆ ਕਿ ਲੜਕੀਆਂ ਵੱਖ-ਵੱਖ ਵਰਗ ’ਚ ਪਹਿਲਾ ਸਥਾਨ ਖੁਸ਼ਦੀਪ ਕੌਰ, ਰੀਤ ਕੌਰ, ਅਪਰਨਵੀਰ ਕੌਰ, ਦੂਜੀ ਪੁਜੀਸ਼ਨ ਜਪਨੀਤ ਕੌਰ, ਹਰਸ਼ਪ੍ਰੀਤ ਕੌਰ, ਅਪਰਨਵੀਰ ਕੌਰ, ਰੀਤ ਕੌਰ ਅਤੇ ਤੀਜੀ ਪੁਜੀਸ਼ਨ ਸੀਰਤ ਕੌਰ, ਮਨਸੀਤ, ਸੁਖਪ੍ਰੀਤ ਕੌਰ ਨੇ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਅੰਡਰ-17 ਤੇ 19 (ਲੜਕਿਆਂ) ’ਚੋਂ ਅੱਵਲ ਮਾਨਵ, ਕਰਨਪਾਲ ਸਿੰਘ ਦੂਜੇ ਤੇ ਖੁਸ਼ਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਡਬਲ ’ਚ ਦਿਵਮ ਗਰਗ ਤੇ ਭਾਵਇਆ ਗਰਗ ਅੱਵਲ, ਪ੍ਰਭਜੀਤ ਸਿੰਘ ਕੋਹਲੀ-ਅੰਕੁਸ਼ ਜੈਨ, ਦੂਜੀ ਪੁਜੀਸ਼ਨ ਸਮਰਵੀਰ ਸਿੰਘ-ਅਵਸਨ ਨੇ ਹਾਸਲ ਕੀਤੀ। ਕੁਲਦੀਪ ਸਿੰਘ ਨੇ (40 ਡਬਲਜ਼) ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ। ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਮੁਕੰਲ ਨੇ ਜੇਤੂਆਂ ਨੂੰ ਨਗਦ ਇਨਾਮ ਤੇ ਸਾਰੇ ਖਿਡਾਰੀ ਨੂੰ ਟਰੈਕ ਸੂਟ ਦਿੱਤੇ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਬਲਜੀਤ ਸਿੰਘ ਬਾਜਵਾ, ਭਗਵਾਨ ਸਿੰਘ, ਹਰਪਿੰਦਰ ਸਿੰਘ, ਗਗਨਦੀਪ ਸਿੰਘ, ਹਰਿੰਦਰ ਸ਼ਰਮਾ ਵੀ ਮੌਜੂਦ ਸਨ।
