ਹੜ੍ਹ ਪੀੜਤਾਂ ਲਈ ਬਾਬਾ ਤਿਲੋਕੇਵਾਲਾ ਵੱਲੋਂ ਰਾਸ਼ੀ ਭੇਟ
ਹੜ੍ਹ ਪ੍ਰਭਾਵਿਤ ਪਿੰਡ ਲਹਿੰਗੇਵਾਲਾ, ਰੰਗਾ ਤੇ ਮੱਤੜ ਨੂੰ ਦਿੱਤੀ 25-25 ਹਜ਼ਾਰ ਰੁਪਏ ਦੀ ਰਾਸ਼ੀ
Advertisement
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ ਤਿਲੋਕੇਵਾਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਘੱਗਰ ਨਦੀ ਨਾਲ ਲੱਗਦੇ ਪਿੰਡ ਲਹਿੰਗੇਵਾਲਾ, ਰੰਗਾ ਅਤੇ ਮੱਤੜ ਵਿੱਚ ਹੜ੍ਹ ਰਾਹਤ ਸਹਾਇਤਾ ਹਿੱਤ ਨਿੱਜੀ ਤੌਰ ’ਤੇ ਤਿੰਨਾਂ ਪਿੰਡਾਂ ਲਈ 25-25 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਰਾਹਤ ਕਾਰਜਾਂ ਹਿੱਤ ਪ੍ਰਦਾਨ ਕੀਤੀ। ਬਾਬਾ ਤਿਲੋਕੇਵਾਲਾ ਵੱਲੋਂ ਇਹ ਸਹਾਇਤਾ ਰਾਸ਼ੀ ਤਿੰਨੋਂ ਪਿੰਡਾਂ ਦੇ ਵਾਸੀਆਂ ਨੂੰ ਪੰਚਾਇਤ ਦੀ ਹਾਜ਼ਰੀ ਵਿੱਚ ਭੇਟ ਕੀਤੀ ਗਈ।
ਇਸ ਮੌਕੇ ’ਤੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਹੜ੍ਹ ਰਾਹਤ ਕੰਮਾਂ ਵਿੱਚ ਲੱਗੀ ਹੋਈ ਸੰਗਤ ਦਾ ਹੌਸਲਾ ਵਧਾਉਂਦਇਆਂ ਕਿਹਾ ਕਿ ਜਿਸ ਤਰ੍ਹਾਂ ਸਾਰਿਆਂ ਧਰਮਾਂ ਦੇ ਇਨਸਾਨ ਇਕੱਠੇ ਹੋ ਕੇ ਇਸ ਕਾਰਜ ਵਿੱਚ ਜੁਟੇ ਹੋਏ ਹਨ, ਇਹ ਬਾਬੇ ਨਾਨਕ ਦੀ ਸਰਬ ਸਾਂਝੀਵਾਲਤਾ ਦੀ ਉੱਤਮ ਮਿਸਾਲ ਹੈ। ਬਾਬਾ ਤਿਲੋਕੇਵਾਲਾ ਵੱਲੋਂ ਸੰਗਤਾਂ ਨਾਲ ਮਿਲਕੇ ਗੁਰੂ ਘਰਾਂ ਵਿੱਚ ਸਭ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰੂ ਘਰਾਂ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ।
Advertisement
Advertisement