ਬਾਬਾ ਫਰੀਦ ਦੀ ਬਾਣੀ ਮਨੁੱਖਤਾ ਲਈ ਪ੍ਰੇਰਣਾ ਸਰੋਤ: ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਨ ਸੂਫ਼ੀ ਸੰਤ ਫਰੀਦ ਆਗਮਨ ਪੁਰਬ ਦੇ ਪਾਵਨ ਮੌਕੇ ਦੇਸ਼, ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਇੱਥੇ ਕਿਹਾ ਕਿ ਬਾਬਾ ਫਰੀਦ ਦੀ ਬਾਣੀ ਮਨੁੱਖਤਾ ਲਈ ਰਾਹ-ਦਰਸਾਉਣ...
Advertisement
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਨ ਸੂਫ਼ੀ ਸੰਤ ਫਰੀਦ ਆਗਮਨ ਪੁਰਬ ਦੇ ਪਾਵਨ ਮੌਕੇ ਦੇਸ਼, ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਇੱਥੇ ਕਿਹਾ ਕਿ ਬਾਬਾ ਫਰੀਦ ਦੀ ਬਾਣੀ ਮਨੁੱਖਤਾ ਲਈ ਰਾਹ-ਦਰਸਾਉਣ ਵਾਲੀ ਜੋਤ ਹੈ। ਉਨ੍ਹਾਂ ਦੇ ਉਪਦੇਸ਼ ਅਮਨ-ਸ਼ਾਂਤੀ, ਭਾਈਚਾਰਕ ਸਾਂਝ, ਨਿਮਰਤਾ ਅਤੇ ਆਪਸੀ ਪ੍ਰੇਮ ਦੇ ਜੀਵਿੰਤ ਸੁਨੇਹੇ ਹਨ। ਬਾਬਾ ਫਰੀਦ ਨੇ ਆਪਣੇ ਸ਼ਬਦਾਂ ਰਾਹੀਂ ਲੋਕਾਂ ਨੂੰ ਅਸਲੀ ਮਨੁੱਖਤਾ ਬਾਰੇ ਸਮਝਾਉਂਦਿਆਂ ਸਾਦਗੀ ਤੇ ਸਚਾਈ ਭਰਪੂਰ ਜੀਵਨ ਨੂੰ ਹੀ ਸੱਚੇ ਅਰਥਾਂ ਵਿੱਚ ਆਦਰਸ਼ ਜੀਵਨ ਕਿਹਾ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਬਾਬਾ ਫਰੀਦ ਦੀ ਬਾਣੀ ਮੌਜੂਦਾ ਸਮੇਂ ਦੇ ਪਦਾਰਥਵਾਦੀ ਅਤੇ ਤਣਾਅ-ਭਰੇ ਸਮਾਜ ਲਈ ਹੋਰ ਵੱਧ ਮਹੱਤਵਪੂਰਨ ਹੈ, ਜੇ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲ ਕੇ ਆਪਸੀ ਪ੍ਰੇਮ, ਸਹਿਣਸ਼ੀਲਤਾ ਅਤੇ ਮਿਲਜੁਲ ਨਾਲ ਜੀਵਨ ਬਿਤਾਇਆ ਜਾਵੇ ਤਾਂ ਇੱਕ ਸੁੰਦਰ ਅਤੇ ਸਮਰੱਥ ਸਮਾਜ ਦੀ ਸਿਰਜਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਦੀ ਰਚੀ ਹੋਈ ਬਾਣੀ ਦੇ 112 ਪਵਿੱਤਰ ਸ਼ਲੋਕ ਅਤੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ, ਜੋ ਸਿੱਖ ਕੌਮ ਹੀ ਨਹੀਂ ਸਗੋਂ ਪੂਰੀ ਮਾਨਵਾਤ ਲਈ ਪ੍ਰੇਰਣਾ ਸਰੋਤ ਹਨ।
Advertisement
Advertisement