ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਾਬਾ ਫ਼ਰੀਦ ਸੁਸਾਇਟੀ ਨੇ ਐਵਾਰਡਾਂ ਲਈ ਨਾਮ ਮੰਗੇ

10 ਸਤੰਬਰ ਤੋਂ ਪਹਿਲਾਂ ਨਾਮ ਭੇਜਣ ਦੀ ਅਪੀਲ
ਫਰੀਦਕੋਟ ’ਚ ਐਵਾਰਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ  ਸੁਸਾਇਟੀ ਦੇ ਸੇਵਾਦਾਰ।
Advertisement

ਇੱਥੇ ਬਾਬਾ ਫ਼ਰੀਦ ਦੀਆਂ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੀ ਸਾਂਭ ਸੰਭਾਲ ਕਰ ਰਹੀ ਸੁਸਾਇਟੀ ਨੇ ਇਸ ਵਾਰ ਬਾਬਾ ਫ਼ਰੀਦ ਆਗਮਨ ਪੁਰਬ ’ਤੇ ਮਨੁੱਖਤਾ ਦੀ ਸੇਵਾ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਲਈ ਯੋਗ ਸ਼ਖ਼ਸੀਅਤਾਂ ਦੇ ਨਾਮ ਮੰਗੇ ਹਨ। ਸੁਸਾਇਟੀ ਦੇ ਆਗੂ ਸਿਮਰਜੀਤ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਡਾ. ਗੁਰਿੰਦਰ ਮੋਹਨ ਸਿੰਘ, ਸੁਰਿੰਦਰ ਸਿੰਘ ਰੋਮਾਣਾ, ਨਰਿੰਦਰ ਪਾਲ ਸਿੰਘ ਅਤੇ ਕੁਲਜੀਤ ਸਿੰਘ ਮੌਗੀਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨੁੱਖਤਾ ਦੀ ਸੇਵਾ ਬਦਲੇ ਪੰਜਾਬ ਦੀ ਇੱਕ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਕਲਾ ਸਹਿਤ ਅਤੇ ਖੇਡਾਂ ਵਿੱਚ ਵਿਲੱਖਣ ਕਾਰਗੁਜ਼ਾਰੀ ਦਿਖਾਉਣ ਵਾਲੀ ਸ਼ਖ਼ਸੀਅਤ ਨੂੰ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸਿਮਰਜੀਤ ਸੇਖੋਂ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਬਸ਼ਿੰਦਾ ਪੰਜਾਬ ਦੀ ਰਹਿਣ ਵਾਲੀ ਕਿਸੇ ਵੀ ਸ਼ਖ਼ਸੀਅਤ ਦਾ ਨਾਮ 10 ਸਤੰਬਰ ਤੋਂ ਪਹਿਲਾਂ ਲਿਖ ਕੇ ਸੁਸਾਇਟੀ ਨੂੰ ਭੇਜ ਸਕਦਾ ਹੈ ਜਿਸ ਨੇ ਮਨੁੱਖਤਾ ਦੀ ਸੇਵਾ ਵਿੱਚ ਵਿਲੱਖਣ ਕਾਰਜ ਕੀਤੇ ਹੋਣ ਅਤੇ ਕਲਾ, ਸਾਹਿਤ ਤੇ ਖੇਡਾਂ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਬਣਾਈ ਹੋਵੇ। ਉਨ੍ਹਾਂ ਕਿਹਾ ਕਿ ਪੜਤਾਲ ਤੋਂ ਬਾਅਦ ਸਨਮਾਨਤ ਹੋਣ ਵਾਲੀ ਸ਼ਖਸ਼ੀਅਤ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਬਾਬਾ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਇਹ ਅਵਾਰਡ ਦਿੱਤੇ ਜਾਣਗੇ। ਜਿਸ ਵਿੱਚ ਪ੍ਰਸ਼ੰਸਾ ਪੱਤਰ, ਨਕਦ ਇਨਾਮ, ਦੁਸ਼ਾਲਾ ਆਦਿ ਸ਼ਾਮਲ ਹੋਣਗੇ।

Advertisement

Advertisement
Show comments