ਬੱਚਿਆਂ ਤੇ ਔਰਤਾਂ ਨਾਲ ਸਬੰਧਤ ਸੇਵਾਵਾਂ ਬਾਰੇ ਜਾਗਰੂਕਤਾ ਕੈਂਪ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਨਸਾ ਖੁਸ਼ਵੀਰ ਕੌਰ ਦੀ ਅਗਵਾਈ ਹੇਠ ਸ਼ਪੈਸਲ ਅਵੇਅਰਨੈਂਸ ਕੈਂਪ ਅੰਡਰ ਸੰਕਲਪ ਸੀਨੀਅਰ ਸੈਕੰਡਰੀ ਸਮਾਰਟ ਕੰਨਿਆਂ ਸਕੂਲ ਬੁਢਲਾਡਾ ਵਿਖੇ ਲਗਾਇਆ ਗਿਆ, ਜਿੱਥੇ ਬੱਚਿਆਂ ਅਤੇ ਔਰਤਾਂ ਨਾਲ ਸਬੰਧਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਵੱਲੋਂ ਬੇਟੀ...
Advertisement
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਨਸਾ ਖੁਸ਼ਵੀਰ ਕੌਰ ਦੀ ਅਗਵਾਈ ਹੇਠ ਸ਼ਪੈਸਲ ਅਵੇਅਰਨੈਂਸ ਕੈਂਪ ਅੰਡਰ ਸੰਕਲਪ ਸੀਨੀਅਰ ਸੈਕੰਡਰੀ ਸਮਾਰਟ ਕੰਨਿਆਂ ਸਕੂਲ ਬੁਢਲਾਡਾ ਵਿਖੇ ਲਗਾਇਆ ਗਿਆ, ਜਿੱਥੇ ਬੱਚਿਆਂ ਅਤੇ ਔਰਤਾਂ ਨਾਲ ਸਬੰਧਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਬਾਰੇ ਜਾਗਰੂਕ ਕੀਤਾ ਕੀਤਾ ਗਿਆ। ਬਾਲ ਸੁਰੱਖਿਆ ਯੂਨਿਟ ਤੋਂ ਕਾਊਂਸਲਰ ਰਜਿੰਦਰ ਕੁਮਾਰ ਵਰਮਾ ਵੱਲੋਂ ਬਾਲ ਭੀਖਿਆ, ਬਾਲ ਵਿਆਹ ਅਤੇ ਸਪੌਂਸ਼ਰਸ਼ਿਪ ਸਕੀਮ ਸਬੰਧੀ ਜਾਣੂ ਕਰਵਾਇਆ ਗਿਆ। ਵਨ ਸਟਾਪ ਸੈਂਟਰ (ਸਖੀ) ਤੋਂ ਮਨਪ੍ਰੀਤ ਕੌਰ ਵੱਲੋਂ ਵਨ ਸਟਾਪ ਸੈਂਟਰ (ਸਖੀ) ਦੀਆ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਇੱਕੋ ਛੱਤ ਥੱਲੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਸਾਈਕੋ ਸੋਸ਼ਲ ਕਾਊਂਸਲਿੰਗ, ਮੁਫਤ ਕਾਨੂੰਨੀ ਸਹਾਇਤਾ, ਪੁਲੀਸ ਸਹਾਇਤਾ, ਮੈਡੀਕਲ ਸਹਾਇਤਾ, ਅਸਥਾਈ ਸ਼ੈਲਟਰ ਆਦਿ ਬਾਰੇ ਦੱਸਿਆ ਗਿਆ।
Advertisement
Advertisement