ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੈਵਿਕ ਖੇਤੀ ਬਾਰੇ ਜਾਗਰੂਕਤਾ ਤੇ ਸਿਖਲਾਈ ਕੈਂਪ

ਪੰਜਾਬ ਐਗਰੋ ਵੱਲੋਂ ਵਿਸ਼ੇਸ਼ ਜੈਵਿਕ ਖੇਤੀ ਜਾਗਰੂਕਤਾ ਤੇ ਸਿਖਲਾਈ ਕੈਂਪ ਕ੍ਰਿਸਕੋ ਆਰਗੈਨਿਕ ਫਾਰਮਿੰਗ, ਐਗਰੋ ਪੁਆਇੰਟ ਭੰਮੇ ਕਲਾਂ ’ਚ ਲਗਾਇਆ ਗਿਆ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਨੇੜਲੇ ਪਿੰਡਾਂ ਦੇ ਕਿਸਾਨਾਂ ਅਤੇ ਪੰਜਾਬ ਐਗਰੋ ਕੋਲ ਰਜਿਸਟਰ ਕਿਸਾਨਾਂ ਨੇ ਭਾਗ ਲਿਆ। ਪੰਜਾਬ...
Advertisement

ਪੰਜਾਬ ਐਗਰੋ ਵੱਲੋਂ ਵਿਸ਼ੇਸ਼ ਜੈਵਿਕ ਖੇਤੀ ਜਾਗਰੂਕਤਾ ਤੇ ਸਿਖਲਾਈ ਕੈਂਪ ਕ੍ਰਿਸਕੋ ਆਰਗੈਨਿਕ ਫਾਰਮਿੰਗ, ਐਗਰੋ ਪੁਆਇੰਟ ਭੰਮੇ ਕਲਾਂ ’ਚ ਲਗਾਇਆ ਗਿਆ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਨੇੜਲੇ ਪਿੰਡਾਂ ਦੇ ਕਿਸਾਨਾਂ ਅਤੇ ਪੰਜਾਬ ਐਗਰੋ ਕੋਲ ਰਜਿਸਟਰ ਕਿਸਾਨਾਂ ਨੇ ਭਾਗ ਲਿਆ। ਪੰਜਾਬ ਐਗਰੋ ਦੇ ਜ਼ਿਲ੍ਹਾ ਫੀਲਡ ਅਫ਼ਸਰ ਗੁਰਮੀਤ ਸਿੰਘ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸੇਵਾ ਮੁਕਤ ਮੈਨੇਜਰ ਸ਼ਮਸ਼ੇਰ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਕੈਮੀਕਲ ਫਰਟੀਲਾਈਜ਼ਰ ਤੇ ਜਹਿਰੀ ਕੀਟਨਾਸ਼ਕਾਂ ਦੇ ਖਹਿੜਾ ਛੱਡ ਕੇ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਬੁਲਾਰੇ ਹਰਦੀਪ ਸਿੰਘ ਜਟਾਣਾ ਨੇ ਜੈਵਿਕ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਕਿਸਾਨਾਂ ਨੂੰ ਆਪਣੀ ਵਿਰਾਸਤ ਅਤੇ ਪਿਛੋਕੜ ਨਾਲ ਜੁੜੇ ਰਹਿਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਐਗਰੋ ਨਾਲ ਜੁੜ ਕੇ ਆਪਣੀਆਂ ਫ਼ਸਲਾਂ, ਸਬਜ਼ੀਆਂ ਤੇ ਫਲਾਂ ਆਦਿ ਨੂੰ ਜ਼ਹਿਰ ਮੁਕਤ ਕਰਕੇ ਖੁਦ ਵੀ ਬਿਮਾਰੀਆਂ ਤੋਂ ਬਚ ਸਕਦੇ ਹਾਂ। ਪ੍ਰਬੰਧਕ ਬਲਜੀਤ ਸਿੰਘ ਵੱਲੋਂ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਪਟਿਆਲਾ, ਡਾ. ਹਰਦੇਵ ਸਿੰਘ ਕੋਰਵਾਲਾ ਚੇਅਰਮੈਨ ਲੇਬਰਫੈੱਡ ਮਾਨਸਾ, ਹਰਿੰਦਰ ਕੂਮਾਰ ਵਾਇਸ ਚੇਅਰਮੈਨ ਲੇਬਰਫੈੱਡ ਮਾਨਸਾ, ਸਾਧੂ ਸਿੰਘ ਰਾਮਾਂ ਨੰਦੀ, ਸਾਬਕਾ ਸਰਪੰਚ ਮਹਿੰਦਰ ਸਿੰਘ ਭੰਮੇ, ਸਾਬਕਾ ਸਰਪੰਚ ਜਗਵਿੰਦਰ ਸਿੰਘ ਰਾਮਾਂ ਨੰਦੀ, ਸਾਬਕਾ ਸਰਪੰਚ ਜੱਗਾ ਸਿੰਘ ਰਾਮਾਂ ਨੰਦੀ, ਕਰਨਵੀਰ ਸਿੰਘ ਰਾਮਾਂ ਨੰਦੀ, ਸੇਠੀ ਸਿੰਘ ਭੰਮੇ ਤੇ ਹੋਰ ਹਾਜ਼ਰ ਸਨ।

Advertisement

Advertisement
Show comments