ਚੰਗੇ ਅੰਕ ਲੈਣ ਵਾਲੇ ਬੱਚਿਆਂ ਦੇ ਸਨਮਾਨ
ਪੱਤਰ ਪ੍ਰੇਰਕ
ਭੁੱਚੋ ਮੰਡੀ, 17 ਮਈ
ਦਸਵੀਂ ਦੇ ਨਤੀਜੇ ਵਿੱਚ ਐੱਨਐੱਸ ਮੈਮੋਰੀਅਲ ਸਕੂਲ ਭੁੱਚੋ ਮੰਡੀ ਦੀ ਵਿਦਿਆਰਥਣ ਕੋਮਲਦੀਪ ਕੌਰ (92 ਫੀਸਦੀ) ਨੇ ਪਹਿਲਾ, ਜਸਰੀਤ ਕੌਰ (83 ਫੀਸਦੀ) ਨੇ ਦੂਜਾ ਅਤੇ ਰੋਸ਼ਨਦੀਪ ਸਿੰਘ (82 ਫੀਸਦੀ) ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਐੱਮਡੀ ਅੰਗਰੇਜ਼ ਸਿੰਘ ਗਿੱਨ ਅਤੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਬੱਚਿਆਂ ਦੀ ਹੌਸਲਾ-ਅਫਜ਼ਾਈ ਕੀਤੀ।
ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਬਾਰ੍ਹਵੀਂ (ਕਾਮਰਸ ਗਰੁੱਪ) ਵਿੱਚੋਂ ਖੁਸ਼ਪ੍ਰੀਤ ਕੌਰ, ਅਰਸ਼ਦੀਪ ਸਿੰਘ ਅਤੇ ਜਸਨੂਰ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ, ਆਰਟਸ ਗਰੁੱਪ ਵਿੱਚੋਂ ਅਰਮਾਨਦੀਪ ਕੌਰ, ਖੁਸ਼ਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਵਿੱਚੋਂ ਪਲਕ (597/650) ਨੇ ਪਹਿਲਾ, ਗੁਰਵਿੰਦਰ ਸਿੰਘ (528/650) ਨੇ ਦੂਜਾ ਅਤੇ ਕਰਨ (527/650) ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਅਮਰਜੀਤ ਕੌਰ ਸਿੱਧੂ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਸ਼ਿਵਾਲਕ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਦੀ ਬਾਰ੍ਹਵੀਂ ਜਮਾਤ ਵਿੱਚੋਂ ਮਿਤਾਲੀ ਨੇ 88 ਫੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਜਗਸੀਰ ਸਿੰਘ ਨੇ 79 ਫੀਸਦੀ ਨਾਲ ਦੂਜਾ ਅਤੇ ਅਰਮਾਨ ਸਿੰਘ ਅਤੇ ਸੋਨਾਲੀ ਨੇ 78 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਵਿੱਚੋਂ ਹਰਜੋਤ ਕੌਰ ਨੇ 92 ਫੀਸਦੀ ਨਾਲ ਪਹਿਲਾ, ਕ੍ਰਿਸ ਮਿੱਤਲ ਨੇ 90 ਫੀਸਦੀ ਨਾਲ ਦੂਜਾ ਅਤੇ ਬਨੀਤਾ ਨੇ 89.7 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਜਤਿੰਦਰ ਕੌਰ ਅਤੇ ਸਕੂਲ ਪ੍ਰਿੰਸੀਪਲ ਰਮਾ ਰਾਣੀ ਨੇ ਮੋਹਰੀ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।