ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਕਾਰ ਸਵਾਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਭੱਜ ਕੇ ਬਚਾਈ ਜਾਨ; ਪੁਲੀਸ ਦੀ ਕਾਰਵਾਈ ਤੋਂ ਅਸੰਤੁਸ਼ਟ ਪੀੜਤਾਂ ਨੇ ਲਾਇਆ ਧਰਨਾ
ਭੁੱਚੋ ਮੰਡੀ ਦੀ ਪੁਲੀਸ ਚੌਕੀ ਅੱਗੇ ਧਰਨਾ ਦਿੰਦੇ ਹੋਏ ਪੀੜਤ ਅਤੇ ਸਮਰਥਕ।
Advertisement

ਪਵਨ ਗੋਇਲ

ਭੁੱਚੋ ਮੰਡੀ, 12 ਜੁਲਾਈ

Advertisement

ਪਿੰਡ ਚੱਕ ਬਖਤੂ ਨੇੜਲੇ ਪੈਟਰੋਲ ਪੰਪ ਨਜ਼ਦੀਕ ਲਗਪਗ ਇੱਕ ਦਰਜ਼ਨ ਵਿਅਕਤੀਆਂ ਨੇ ਰੰਜਿਸ਼ ਕਾਰਨ ਕਾਰ ਸਵਾਰ ਦੋ ਜਣਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਨ੍ਹਾਂ ਨੇ ਕਾਰ ਭਜਾ ਕੇ ਆਪਣੀ ਜਾਨ ਬਚਾਈ। ਇਸ ਹਮਲੇ ਵਿੱਚ ਕਾਰ ਦੇ ਸ਼ੀਸ਼ੇ ਟੁੱਟ ਗਏ ਅਤੇ ਕਾਰ ਦੀ ਚਾਸੀ ਵੀ ਕੱਟੀ ਗਈ। ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਅਨੁਸਾਰ ਬਿੱਟੂ ਸਿੰਘ ਅਤੇ ਰਿੰਪੀ ਕੌਰ ਪਿੰਡ ਭੁੱਚੋ ਕਲਾਂ ਦੀ ਵਿਧਵਾ ਔਰਤ ਸੁਖਦੇਵ ਕੌਰ ਪਤਨੀ ਮਰਹੂਮ ਪਰਗਟ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਉਸ ਦੀ ਮਦਦ ਕਰ ਰਹੇ ਹਨ। ਇਸ ਰੰਜਿਸ਼ ਤਹਿਤ ਹੀ ਵਿਰੋਧੀ ਧਿਰ ਨੇ ਹਮਲਾ ਕੀਤਾ ਹੈ।

ਭੁੱਚੋ ਪੁਲੀਸ ਨੇ ਰਿੰਪੀ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਅਮਨਦੀਪ ਸਿੰਘ ਉਰਫ ਭਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਝੰਡੂਕੇ ਅਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਦੂਜੇ ਪਾਸੇ ਪੁਲੀਸ ਦੀ ਇਸ ਕਾਰਵਾਈ ਤੋਂ ਅਸੰਤੁਸ਼ਟ ਬਿੱਟੂ ਸਿੰਘ ਅਤੇ ਰਿੰਪੀ ਕੌਰ ਨੇ ਪੁਲੀਸ ਚੌਕੀ ਅੱਗੇ ਧਰਨਾ ਦੇ ਦਿੱਤਾ ਅਤੇ ਜਾਨਲੇਵਾ ਹਮਲੇ ਅਨੁਸਾਰ ਧਾਰਾ 307 ਲਗਾਉਣ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਧਾਰਾ 307 ਲਗਾ ਦਿੱਤੀ ਹੈ। ਚੌਕੀ ਇੰਚਾਰਜ ਗੁਰਮੇਜ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ।

ਕਾਰ ਸਵਾਰ ਬਿੱਟੂ ਸਿੰਘ ਸਾਬਕਾ ਪੰਚ ਝੰਡੂਕੇ ਤੇ ਉਸ ਦੀ ਰਿਸ਼ਤੇਦਾਰ ਰਿੰਪੀ ਕੌਰ ਵਾਸੀ ਸੰਗਤ ਖੁਰਦ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਭੁੱਚੋ ਮੰਡੀ ਤੋਂ ਆਪਣੇ ਪਿੰਡ ਝੰਡੂਕੇ ਜਾ ਰਹੇ ਸੀ। ਇਸ ਦੌਰਾਨ ਪੈਟਰੋਲ ਪੰਪ ਨਜ਼ਦੀਕ ਇੱਕ ਦਰਜ਼ਨ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਵੱਲੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ।

ਜਾਣਕਾਰੀ ਅਨੁਸਾਰ ਪੀੜਤ ਬਿੱਟੂ ਸਿੰਘ ਅਤੇ ਰਿੰਪੀ ਕੌਰ ਨੇ ਅੱਜ ਦੇਰ ਸ਼ਾਮ ਮੁੜ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਉਹ ਪੂਰੀ ਰਾਤ ਚੌਕੀ ਅੱਗੇ ਹੀ ਕੱਟਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਜਦੋਂ ਕਿ ਪੁਲੀਸ ਇਸ ਗੱਲ ਤੋਂ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਪੁਲੀਸ ਬਣਦੀ ਕਾਰਵਾਈ ਕਰੇ।

Advertisement
Tags :
ਸਵਾਰਾਂਹਥਿਆਰਾਂਹਮਲਾਤੇਜ਼ਧਾਰ