ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਕਲੀ ਅੰਗ ਲਾਉਣ ਸਬੰਧੀ ਕੈਂਪ

ਪੱਤਰ ਪ੍ਰੇਰਕ ਭੀਖੀ, 28 ਦਸੰਬਰ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਿੱਗ ਹੋਪ ਫਾਊਡੇਸ਼ਨ ਬਰੇਟਾ, ਇੱਕ ਸੋਚ ਸੰਸਥਾ ਵੱਲੋਂ ਇਨਾਲੀ ਫਾਊਡੇਸ਼ਨ ਪੁਣੇ ਮਹਾਰਾਸ਼ਟਰ ਦੀ ਸਹਾਇਤਾ ਨਾਲ ਸ਼ਿਵ ਮੰਦਰ ਭੀਖੀ ਵਿੱਚ ਅੰਗਹੀਣ ਵਿਅਕਤੀਆਂ ਦੇ ਬੈਟਰੀ ਵਾਲੇ ਹੱਥ (ਨਕਲੀ ਅੰਗ) ਲਾਉਣ...
Advertisement

ਪੱਤਰ ਪ੍ਰੇਰਕ

ਭੀਖੀ, 28 ਦਸੰਬਰ

Advertisement

ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਿੱਗ ਹੋਪ ਫਾਊਡੇਸ਼ਨ ਬਰੇਟਾ, ਇੱਕ ਸੋਚ ਸੰਸਥਾ ਵੱਲੋਂ ਇਨਾਲੀ ਫਾਊਡੇਸ਼ਨ ਪੁਣੇ ਮਹਾਰਾਸ਼ਟਰ ਦੀ ਸਹਾਇਤਾ ਨਾਲ ਸ਼ਿਵ ਮੰਦਰ ਭੀਖੀ ਵਿੱਚ ਅੰਗਹੀਣ ਵਿਅਕਤੀਆਂ ਦੇ ਬੈਟਰੀ ਵਾਲੇ ਹੱਥ (ਨਕਲੀ ਅੰਗ) ਲਾਉਣ ਦਾ ਕੈਂਪ ਲਾਇਆ ਗਿਆ। ਬਿੱਗ ਹੋਪ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਕੁਮਾਰ ਅਤੇ ਇਕ ਸੋਚ ਸੰਸਥਾ ਤੋਂ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਅੰਗਹੀਣ ਵਿਅਕਤੀਆਂ ਨੂੰ ਬੈਟਰੀ ਵਾਲੇ ਹੱਥਾਂ ਨਾਲ ਆਪਣਾ ਜੀਵਨ ਬਿਤਾਉਣ ਵਿੱਚ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕੁਦਰਤ ਦੀ ਘਾਟ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ go ਫਿਰ ਵੀ ਇਸ ਨਵੀਂ ਤਕਨੀਕ ਦੇ ਨਾਲ ਕੁਝ ਹੱਦ ਤੱਕ ਇਹ ਨਕਲੀ ਅੰਗਾਂ ਨਾਲ ਅੰਗਹੀਣ ਵਿਅਕਤੀਆਂ ਦਾ ਜੀਵਨ ਸਰਲ ਕੀਤਾ ਜਾ ਸਕਦਾ ਹੈ। ਦੇਸ਼ ਅੰਦਰ ਇਹੋ ਜਿਹੀਆਂ ਸੰਸਥਾਵਾਂ ਦੇ ਕਾਰਨ ਹੀ ਜ਼ਿੰਦਗੀ ਵਿੱਚ ਨਿਰਾਸ਼ ਵਿਅਕਤੀਆਂ ਦੇ ਜੀਵਨ ਨੂੰ ਇੱਕ ਨਵੀਂ ਊਰਜਾ ਮਿਲਦੀ ਹੈ। ਇਸ ਕੈਂਪ ਦੌਰਾਨ ਲਗਪਗ 100 ਅੰਗਹੀਣ ਲੋਕਾਂ ਦੇ ਅੰਗ ਲਗਾਏ ਗਏ। ਇਸ ਮੌਕੇ ਹੋਪ ਫਾਊਡੇਸ਼ਨ ਦੇ ਮੈਂਬਰ ਰਣਜੀਤ ਸਿੰਘ, ਬਖਸ਼ਿੰਦਰ ਸਿੰਘ, ਬੰਟੀ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਜੋਗਿੰਦਰ ਸਿੰਘ ਕਮਲ, ਸ਼ੰਕਰ ਕੁਮਾਰ, ਪਾਠਕ, ਸੁਰਿੰਦਰ ਹੀਰੋ, ਬਲਰਾਜ ਕੁਮਾਰ, ਸਿਕੰਦਰ ਸਿੰਘ ਬਲਾਕ ਪ੍ਰਧਾਨ, ਕੁਲਵੰਤ ਸਿੰਘ ਐੱਮਸੀ, ਡਾ. ਪਰਗਟ ਸਿੰਘ ਚਹਿਲ, ਗੁਰਤੇਜ ਸਮਾਓਂ ਆਦਿ ਹਾਜ਼ਰ ਸਨ।

Advertisement