ਸਰਕਾਰੀ ਸਕੂਲ ਵਿੱਚ ਆਰਟ ਵਰਕਸ਼ਾਪ ਲਾਈ
ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿੱਚ ਇੰਚਾਰਜ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਦੀ ਅਗਵਾਈ ਹੇਠ ਤਿੰਨ ਰੋਜ਼ਾ ਆਰਟ ਵਰਕਸ਼ਾਪ ਲਾਈ ਗਈ ਜਿਸ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਦੇ 70 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਪਹਿਲੇ ਦਿਨ ਚਾਰਟ ਅਤੇ ਫਰੀ ਹੈਂਡ ਡਰਾਇੰਗ, ਦੂਜੇ ਦਿਨ ਪੇਪਰ ਕਟਿੰਗ ਆਰਟ ਤੇ ਕੈਨਵਸ ਪੇਂਟਿੰਗ ਅਤੇ ਤੀਜੇ ਦਿਨ ਕਲੇਅ ਆਰਟ ਤੇ ਪੋਟਰੀ ਮੇਕਿੰਗ ਦੀ ਸਿਖਲਾਈ ਦਿੱਤੀ ਗਈ। ਚਿੱਤਰਕਾਰ ਯਸ਼ਪਾਲ ਸਿੰਘ ਜੈਤੋ ਅਤੇ ਹਰੀ ਚੰਦ ਡਰਾਇੰਗ ਆਰਟਿਸਟ ਬਠਿੰਡਾ ਨੇ ਵਿਦਿਆਰਥੀਆਂ ਨੂੰ ਡਰਾਇੰਗ ਅਤੇ ਕਲਾ ਦੀਆਂ ਵਿਭਿੰਨ ਕਿਸਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਅੱਠ ਵਿਦਿਆਰਥੀਆਂ ਨੂੰ ਆਰਟਿਸਟਾਂ ਅਤੇ ਸਕੂਲ ਵੱਲੋਂ ਇਨਾਮ ਵੰਡੇ ਗਏ। ਸਟਾਫ ਨੇ ਆਰਟਿਸਟ ਯਸ਼ਪਾਲ ਸਿੰਘ ਅਤੇ ਹਰੀ ਚੰਦ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਰਕਸ਼ਾਪ ਦੇ ਨੋਡਲ ਇੰਚਾਰਜ ਰਵਿੰਦਰ ਸਿੰਘ (ਡੀ ਪੀ ਈ), ਰੇਨੂੰ ਬਾਲਾ, ਮੀਨਾਕਸ਼ੀ ਧਵਨ, ਸਰਬਜੀਤ ਕੌਰ, ਰਮਨਦੀਪ ਕੌਰ, ਕੰਚਨ ਸਿੰਗਲਾ, ਅਤੇ ਮਹਿੰਦਰ ਪਾਲ ਨੇ ਸਹਿਯੋਗ ਦਿੱਤਾ।
