ਮਾਨਸਾ ’ਚ ਕਲਾ ਉਤਸਵ ਅਮਿੱਟ ਯਾਦਾਂ ਛੱਡਦਾ ਸਮਾਪਤ
ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਮਾਨਸਾ ਜ਼ਿਲ੍ਹੇ ਦਾ ਕਲਾ ਉਸਤਵ ਅਮਿੱਟ ਯਾਦਾਂ ਛੱਡ ਗਿਆ ਅਤੇ ਉਹ ਇਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ| ਸਾਰੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ|
ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਰੌਇਲ ਗਰੁੱਪ ਆਫ ਕਾਲਜ ਬੋੜਵਾਲ ਵਿੱਚ ਕਰਵਾਏ ਗਏ ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ| ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ| ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕਿ੍ਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲਿਆ |
ਜ਼ਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਲਾ ਉਤਸਵ ਲਈ 12 ਖੇਤਰ ਨਿਰਧਾਰਤ ਕੀਤੇ ਗਏ ਹਨ, ਜਿਸ 'ਚ ਵੋਕਲ ਮਿਊਜਿਕ ਸੋਲੋ,ਵੋਕਲ ਮਿਊਜਿਕ ਗਰੁੱਪ,ਇੰਸਟਰੂਮੈਂਟਲ ਮਿਊਜਿਕ ਸੋਲੋ, ਇੰਸਟਰੂਮੈਂਟਲ ਮਿਊਜਿਕ ਗਰੁੱਪ, ਸੋਲੋ ਡਾਂਸ, ਗਰੁਪ ਡਾਂਸ, ਥੀਏਟਰ ਗਰੁੱਪ, ਵਿਜ਼ੂਅਲ 2 ਡੀ, ਵਿਜ਼ੂਅਲ ਆਰਟ 3 ਡੀ, ਗਰੁੱਪ ਵਿਜ਼ੂਅਲ ਆਰਟ ਅਤੇ ਟਰੈਡੀਸ਼ਨਲ ਮੁਕਾਬਲੇ ਕਰਵਾਏ ਗਏ| ਉਨ੍ਹਾਂ ਦੱਸਿਆ ਕਿ ਵਿਜ਼ੂਅਲ ਆਰਟ-2 ਡੀ ਵਿੱਚ ਪਹਿਲਾ ਸਥਾਨ ਐੱਸ.ਓ.ਈ. ਸਰਦੂਲਗੜ੍ਹ, ਦੂਜਾ ਸਥਾਨ ਸ.ਕ.ਸ.ਸ. ਮਾਨਸਾ,ਤੀਜਾ ਸਥਾਨ ਸ.ਸ.ਸ.ਸ ਮੁੰਡੇ ਫ਼ਫੜੇ ਭਾਈਕੇ ਨੇ ਹਾਸਿਲ ਕੀਤਾ | ਵਿਜ਼ੂਅਲ ਆਰਟ 3-ਡੀ ਵਿੱਚ ਸਸਸਸ ਫਫੜੇ ਭਾਈਕੇ, ਸਸਸਸ ਕੋਟੜਾ ਕਲਾਂ, ਸਮਸਸ ਦਾਤੇਵਾਸ ਨੇ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ| ਵਿਜ਼ੂਅਲ ਆਰਟ ਗਰੁੱਪ ਵਿੱਚ ਸਸਸਸ ਮੀਰਪੁਰ ਕਲਾਂ, ਆਦਰਸ਼ ਸਕੂਲ ਭੁਪਾਲ, ਸਸਸਸ ਨੰਗਲ ਕਲਾਂ ਨੇ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਹਾਸਲ ਕੀਤੀ|