ਗਾਂਜੇ ਸਣੇ ਕਾਬੂ ਗਾਂਜੇ ਸਣੇ ਕਾਬੂ
ਇਥੋਂ ਦੇ ਪਿੰਡ ਜੋਧਕਾਂ ਦੇ ਇਲਾਕੇ ਚੋਂ ਪੁਲੀਸ ਨੇ ਨੈਸ਼ਨਲ ਹਾਈਵੇਅ ਤੋਂ ਇਕ ਕਾਰ ਸਵਾਰ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਗੇਜਾ ਸਿੰਘ ਪੁੱਤਰ ਪਾਲਾਰਾਮ, ਵਾਸੀ ਵਾਰਡ ਨੰਬਰ 17, ਭੂਨਾ, ਫਤਿਹਾਬਾਦ ਜ਼ਿਲ੍ਹੇ ਵਜੋਂ ਹੋਈ ਹੈ। ਪੁਲੀਸ...
Advertisement
ਇਥੋਂ ਦੇ ਪਿੰਡ ਜੋਧਕਾਂ ਦੇ ਇਲਾਕੇ ਚੋਂ ਪੁਲੀਸ ਨੇ ਨੈਸ਼ਨਲ ਹਾਈਵੇਅ ਤੋਂ ਇਕ ਕਾਰ ਸਵਾਰ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਗੇਜਾ ਸਿੰਘ ਪੁੱਤਰ ਪਾਲਾਰਾਮ, ਵਾਸੀ ਵਾਰਡ ਨੰਬਰ 17, ਭੂਨਾ, ਫਤਿਹਾਬਾਦ ਜ਼ਿਲ੍ਹੇ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਕਾਰ ਸਵਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਫਿਰਾਕ ਵਿੱਚ ਹੈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਨੈਸ਼ਨਲ ਹਾਈ ਵੇਅ ’ਤੇ ਜੋਧਕਾਂ ਪਿੰਡ ਦੇ ਨੇੜੇ ਇਕ ਕਾਰ ਨੂੰ ਰੁਕਵਾ ਕੇ ਉਸ ਦੀ ਤਲਾਸ਼ੀ ਲਈ ਤਾਂ ਕਾਰ ਚੋਂ ਇਕ ਪਲਾਸਟਿਕ ਦਾ ਬੈਗ ਬਰਾਮਦ ਹੋਇਆ ਜਿਸ ਵਿੱਚ ਗਾਂਜਾ ਭਰਿਆ ਹੋਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਦੋਂ ਬੈਗ ਨੂੰ ਜੋਖਿਆ ਗਿਆ ਤਾਂ ਉਸ ਚੋਂ 21 ਕਿਲੋ ਗਾਂਜਾ ਮਿਲਿਆ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
