ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੈਰੋਇਨ ਸਣੇ ਗ੍ਰਿਫ਼ਤਾਰ

ਪੱਤਰ ਪ੍ਰੇਰਕ ਕਾਲਾਂਵਾਲੀ, 8 ਜੁਲਾਈ ਪਿੰਡ ਤਿਲੋਕੇਵਾਲਾ ਤੋਂ ਸੀਆਈਏ ਸਟਾਫ਼ ਡੱਬਵਾਲੀ ਟੀਮ ਨੇ ਮੁਲਜ਼ਮ ਅਜੈਦੀਪ ਸਿੰਘ ਉਰਫ਼ ਚਿੰਨੀ ਵਾਸੀ ਤਿਲੋਕੇਵਾਲਾ ਨੂੰ 7.02 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਡੱਬਵਾਲੀ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਏਐੱਸਆਈ...
Advertisement

ਪੱਤਰ ਪ੍ਰੇਰਕ

ਕਾਲਾਂਵਾਲੀ, 8 ਜੁਲਾਈ

Advertisement

ਪਿੰਡ ਤਿਲੋਕੇਵਾਲਾ ਤੋਂ ਸੀਆਈਏ ਸਟਾਫ਼ ਡੱਬਵਾਲੀ ਟੀਮ ਨੇ ਮੁਲਜ਼ਮ ਅਜੈਦੀਪ ਸਿੰਘ ਉਰਫ਼ ਚਿੰਨੀ ਵਾਸੀ ਤਿਲੋਕੇਵਾਲਾ ਨੂੰ 7.02 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਡੱਬਵਾਲੀ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਏਐੱਸਆਈ ਪ੍ਰੀਤਮ ਸਿੰਘ ਆਪਣੀ ਪੁਲੀਸ ਟੀਮ ਏਐੱਸਆਈ ਜਸਪਾਲ ਅਤੇ ਕਾਂਸਟੇਬਲ ਵਿਕਰਮ ਨਾਲ ਗਸ਼ਤ, ਅਪਰਾਧ ਅਤੇ ਨਸ਼ਿਆਂ ਦੀ ਰੋਕਥਾਮ ਲਈ ਬੱਸ ਸਟੈਂਡ ਤਿਲੋਕੇਵਾਲਾ ਤੋਂ ਪਿੰਡ ਤਿਲੋਕੇਵਾਲਾ ਵੱਲ ਜਾ ਰਹੇ ਸਨ ਕਿ ਜਦੋਂ ਉਹ ਨੇੜਲੇ ਪਿੰਡ ਤਿਲੋਕੇਵਾਲਾ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਿਸਨੇ ਪੁਲੀਸ ਪਾਰਟੀ ਨੂੰ ਦੇਖ ਕੇ ਤੁਰੰਤ ਪਿੱਛੇ ਮੁੜ ਕੇ ਭੱਜਣਾ ਸ਼ੁਰੂ ਕਰ ਦਿੱਤਾ। ਏਐੱਸਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕੁਝ ਕਦਮਾਂ ਦੀ ਦੂਰੀ ’ਤੇ ਫੜ ਲਿਆ ਅਤੇ ਉਸਦੀ ਤਲਾਸ਼ੀ ਲਈ। ਨੌਜਵਾਨ ਦੇ ਕਬਜ਼ੇ ’ਚੋਂ 7.02 ਗਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਕਾਲਾਂਵਾਲੀ ਵਿੱਚ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Show comments