ਅਰੋੜ ਵੰਸ਼ ਮਹਾਂ ਸਭਾ ਨੇ ਪੰਛੀਆਂ ਲਈ ਆਲ੍ਹਣੇ ਲਾਏ
ਅਰੋੜ ਵੰਸ਼ ਮਹਾਂ ਸਭਾ ਜ਼ੀਰਾ ਵੱਲੋਂ ਸ਼ਹਿਰੀ ਪ੍ਰਧਾਨ ਹਾਕਮ ਸਿੰਘ ਅਰੋੜਾ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ’ਤੇ ਪੰਛੀਆਂ ਲਈ ਵੱਡੀ ਗਿਣਤੀ ਵਿੱਚ ਤਲਵੰਡੀ ਰੋਡ ਜ਼ੀਰਾ ਵਿੱਚ ਆਲ੍ਹਣੇ ਲਾਏ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਜੈਨ ਗੋਗਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਅਰੋੜਵੰਸ਼ ਮਹਾਂਸਭਾ ਦੇ ਮੁਖੀ ਚਰਨਜੀਤ ਸਿੰਘ ਸਿੱਕੀ ਅਤੇ ਸ਼ਹਿਰੀ ਪ੍ਰਧਾਨ ਹਾਕਮ ਸਿੰਘ ਅਰੋੜਾ ਨੇ ਕਿਹਾ ਕਿ ਦਿਨੋ-ਦਿਨ ਹੋ ਰਹੀ ਦਰੱਖਤਾਂ ਦੀ ਕਟਾਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਪੰਛੀਆਂ ਦੇ ਰੈਣ ਬਸੇਰੇ ਤਬਾਹ ਕੀਤੇ ਜਾ ਰਹੇ ਹਨ ਤੇ ਗਰਮੀ ਪੈਣ ਕਾਰਨ ਪੰਛੀਆਂ ਦੀ ਗਿਣਤੀ ਦਿਨੋਂ-ਦਿਨ ਘਟਦੀ ਜਾ ਰਹੀ ਹੈ।
ਇਸ ਮੌਕੇ ਪਵਨ ਕੁਮਾਰ ਸਰਪ੍ਰਸਤ ਕਾਲੀ ਮਾਤਾ ਮੰਦਰ ਜ਼ੀਰਾ, ਹੈਪੀ ਸਚਦੇਵਾ, ਪ੍ਰਮੋਦ ਕੁਮਾਰ, ਆਸ਼ੂ ਸਚਦੇਵਾ, ਬੰਟੀ ਸਚਦੇਵਾ, ਵਿਜੇ ਕੁਮਾਰ, ਯੂਥ ਅਰੋੜ ਵੰਸ਼ਮਹਾਂ ਸਭਾ ਦੇ ਪ੍ਰਧਾਨ ਚਾਂਦ ਅਰੋੜਾ, ਮੁੱਖ ਸਲਾਹਕਾਰ ਪੰਜਾਬ ਭੂਸ਼ਣ ਕੁਮਾਰ ਜਨੇਜਾ, ਤਰਸੇਮ ਸਿੰਘ ਰੂਪ, ਸੁਖਦੇਵ ਸਿੰਘ ਬੱਬਰ, ਮਨਪ੍ਰੀਤ ਸਿੰਘ ਰਾਜੂ ਮੀਤ ਪ੍ਰਧਾਨ, ਜੁਗਲ ਕਿਸ਼ੋਰ, ਅਮਨ ਗਰੋਵਰ, ਅਮਨ ਗਰੋਵਰ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।