ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਰੋੜਵੰਸ਼ ਮਹਾਂ ਸਭਾ ਨੇ ਪੰਛੀਆਂ ਦੇ ਆਲ੍ਹਣੇ ਲਗਾਏ

ਜ਼ੀਰਾ: ਇੱਥੇ ਅੱਜ ਅਰੋੜਵੰਸ਼ ਮਹਾਂ ਸਭਾ ਵੱਲੋਂ ਪੰਛੀਆਂ ਦੀ ਸੁਰੱਖਿਆ ਲਈ ਆਲ੍ਹਣੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਉਪ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।...
Advertisement

ਜ਼ੀਰਾ: ਇੱਥੇ ਅੱਜ ਅਰੋੜਵੰਸ਼ ਮਹਾਂ ਸਭਾ ਵੱਲੋਂ ਪੰਛੀਆਂ ਦੀ ਸੁਰੱਖਿਆ ਲਈ ਆਲ੍ਹਣੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਉਪ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਪੰਛੀਆਂ ਦੀ ਮਹੱਤਤਾ ਬਾਰੇ ਦੱਸਿਆ। ਸੁਖਦੇਵ ਸਿੰਘ ਬਿੱਟੂ ਵਿੱਜ ਨੇ 101 ਆਲ੍ਹਣਾ ਲਗਾਉਣ ਦੀ ਮੁਹਿੰਮ ਦੇ ਤਹਿਤ ਪੰਛੀਆਂ ਲਈ ਆਲਣੇ ਲਗਾਏ ਅਤੇ ਲੋਕਾਂ ਨੂੰ ਵੰਡੇ। ਇਸ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਨੇ ਵੀ 101 ਆਲ੍ਹਣੇ ਦਾਨ ਕਰਨ ਦਾ ਐਲਾਨ ਕੀਤਾ ਜਦੋਂ ਕਿ ਮਾਸਟਰ ਅਜੀਤ ਪਾਲ ਨੇ 101 ਬੂਟੇ ਲਗਾਉਣ ਦਾ ਐਲਾਨ ਕੀਤਾ। ਇਸ ਮੌਕੇ ਸਮਾਜ ਸੇਵੀ ਸਤਿੰਦਰ ਸੱਚਦੇਵਾ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਬੱਬਰ, ਭੂਸ਼ਣ ਕੁਮਾਰ ਜਨੇਜਾ, ਅਮਨ ਗਰੋਵਰ, ਮਾਸਟਰ ਅਜੀਤ ਪਾਲ, ਬਖਸ਼ੀਸ਼ ਸਿੰਘ, ਹਰਜੀਤ ਸਿੰਘ ਅਰੋੜਾ, ਤਜਿੰਦਰ ਸਿੰਘ, ਗੁਰਅਵਤਾਰ ਸਿੰਘ ਤਾਰੀ, ਸਤਨਾਮ ਸਿੰਘ, ਅਮਨਦੀਪ, ਬਲਵੀਰ ਸਿੰਘ ਅਤੇ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਕਰਮਜੀਤ ਕੌੜਾ ਹਾਜ਼ਰ ਸਨ। -ਪੱਤਰ ਪ੍ਰੇਰਕ 

 

Advertisement

Advertisement