ਵਿਜ਼ਡਮ ਸਕੂਲ ਮੁੱਦਕੀ ਵਿੱਚ ਸਾਲਾਨਾ ਸਮਾਗਮ
ਇਥੇ ਵਿਜ਼ਡਮ ਇੰਟਰਨੈਸ਼ਨਲ ਪਬਲਿਕ ਸਕੂਲ ਮੁੱਦਕੀ ਦਾ ਸਾਲਾਨਾ ਸਮਾਗਮ ‘ਬਲੇਜ਼-2025’ ਕਰਵਾਇਆ ਗਿਆ। ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੀ ਤਰਫ਼ੋਂ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦੇ ਚੇਅਰਮੈਨ ਬੇਅੰਤ ਸਿੰਘ ਹਕੂਮਤ ਸਿੰਘ ਵਾਲਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ‘ਆਪ’ ਦੇ ਸਾਬਕਾ ਮੁਲਾਜ਼ਮ...
Advertisement
ਇਥੇ ਵਿਜ਼ਡਮ ਇੰਟਰਨੈਸ਼ਨਲ ਪਬਲਿਕ ਸਕੂਲ ਮੁੱਦਕੀ ਦਾ ਸਾਲਾਨਾ ਸਮਾਗਮ ‘ਬਲੇਜ਼-2025’ ਕਰਵਾਇਆ ਗਿਆ। ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੀ ਤਰਫ਼ੋਂ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦੇ ਚੇਅਰਮੈਨ ਬੇਅੰਤ ਸਿੰਘ ਹਕੂਮਤ ਸਿੰਘ ਵਾਲਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ‘ਆਪ’ ਦੇ ਸਾਬਕਾ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਵੀ ਹਾਜ਼ਰ ਰਹੇ। ਪ੍ਰਿੰਸੀਪਲ ਰੀਟਾ ਮਹਿਤਾ ਨੇ ਸਭ ਨੂੰ ਜੀ ਆਇਆਂ ਕਿਹਾ। ਛੋਟੇ ਬੱਚਿਆਂ ਨੇ ‘ਸੰਮੀ’ ਅਤੇ ‘ਮਲਕੀ ਕੀਮਾ’ ਗੀਤਾਂ ’ਤੇ ਆਪਣੀ ਕਲਾ ਦਾ ਦਿਖਾਵਾ ਕੀਤਾ। ਕੋਰਿਓਗਰਾਫ਼ੀ, ਹਾਸ-ਰਸ ਸਕਿੱਟ ਤੇ ਪੰਜਾਬੀ ਨਾਟਕ ਰਾਹੀਂ ਸਮਾਜ ਨੂੰ ਮੋਬਾਇਲ ਫ਼ੋਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ। ਲੜਕਿਆਂ ਨੇ ਮਲਵਈ ਗਿੱਧੇ ਅਤੇ ਲੜਕੀਆਂ ਨੇ ਪੰਜਾਬੀ ਗਿੱਧੇ ਰਾਹੀਂ ਮੇਲਾ ਲੁੱਟਿਆ। ਨਿਰਦੇਸ਼ਕ ਸੁਮਨ ਲਤਾ, ਕਮੇਟੀ ਮੈਂਬਰ ਸ਼ਿਵਾਨੀ ਗੁਪਤਾ ਅਤੇ ਚਾਰੁਲ ਗੁਪਤਾ ਨੇ ਸਕੂਲ ਸਟਾਫ਼, ਮਾਪਿਆਂ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
