ਪੁਨੀਤ ਮਾਨ ਤੇ ਨਿਸ਼ਾਨ ਸਿੰਘ ਦੇ ਸਮਰਥਨ ਦਾ ਐਲਾਨ
ਹਲਕੇ ਦੇ ਪਿੰਡ ਗਹਿਲ ਨਿਵਾਸੀਆਂ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣ ਸਬੰਧੀ ਵੱਡਾ ਫ਼ੈਸਲਿਆਂ ਲੈਂਦਿਆਂ ਜ਼ਿਲ੍ਹਾ ਪਰਿਸ਼ਦ ਚੋਣ ਵਿੱਚ ਪੁਨੀਤ ਮਾਨ ਅਤੇ ਬਲਾਕ ਸੰਮਤੀ ਚੋਣ ਵਿੱਚ ਨਿਸ਼ਾਨ ਸਿੰਘ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਨੇ ਇਸ ਸਬੰਧੀ ਇਕੱਠ ਕੀਤਾ ਗਿਆ, ਜਿੱਥੇ ਹਾਜ਼ਰੀਨ ਵਲੋਂ ਇਹ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੁਨੀਤ ਮਾਨ ਜ਼ੋਨ ਟੱਲੇਵਾਲ ਤੋਂ ਜ਼ਿਲ੍ਹਾ ਪਰਿਸ਼ਦ ਅਤੇ ਨਿਸ਼ਾਨ ਸਿੰਘ ਬਲਾਕ ਸੰਮਤੀ ਦੇ ਸੰਭਾਵੀ ਉਮੀਦਵਾਰ ਹਨ। ਪਿੰਡ ਵਾਸੀਆਂ ਵਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਹ ਫ਼ੈਸਲਾ ਲਿਆ ਜਾ ਰਿਹਾ ਹੈ। ਦੋਵਾਂ ਨੂੰ ਸਿਰੋਪਾਓ ਭੇਟ ਕਰਕੇ ਪਿੰਡ ਵਾਸੀਆਂ ਨੇ ਜਿਤਾਉਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਦੂਰਅੰਦੇਸ਼ੀ ਵਾਲਾ ਫ਼ੈਸਲਾ ਲਿਆ ਹੈ। ਉਹਨਾਂ ਸਾਫ਼ ਕੀਤਾ ਕਿ ਪਿੰਡ ਵੱਲੋਂ ਕੋਈ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਜਾਵੇਗਾ। ਗਹਿਲ ਪਿੰਡ ਹਮੇਸ਼ਾ ਸਾਂਝੇ ਫ਼ੈਸਲੇ, ਵਿਕਾਸਸ਼ੀਲ ਸੋਚ ਅਤੇ ਏਕਤਾ ਲਈ ਜਾਣਿਆ ਜਾਂਦਾ ਹੈ। ਪਿੰਡ ਵਾਸੀਆਂ ਦੇ ਇਸ ਸਰਬਸੰਮਤੀ ਦੇ ਫ਼ੈਸਲੇ ਨਾਲ ਨਾ ਸਿਰਫ਼ ਚੋਣਾਂ ਵਿੱਚ ਸੁਚਾਰੂ ਪ੍ਰਕਿਰਿਆ ਬਣੇਗੀ, ਸਗੋਂ ਪਿੰਡ ਦਾ ਵਿਕਾਸ ਵੀ ਹੋਰ ਤੇਜ਼ ਰਫ਼ਤਾਰ ਨਾਲ ਹੋਵੇਗਾ।
