ਸਰਕਾਰ ਤੋਂ ਖਫ਼ਾ ਬੀ ਐੱਲ ਓਜ਼ ਨੇ ਯੂਨੀਅਨ ਬਣਾਈ
ਨਿੱਤ-ਨਿੱਤ ਦੇ ਵੋਟਰ ਸੂਚੀਆਂ ਵਿੱਚ ਹੋ ਰਹੇ ਸਰਵੇ ਤੋਂ ਅੱਕੇ ਬੀ ਐੱਲ ਓਜ਼ ਨੇ ਅੱਜ ਇਥੇ ਮੀਟਿੰਗ ਕੀਤੀ। ਇਸੇ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਬੀ ਐੱਲ ਓ ਜ਼ ਵੱਲੋਂ ਯੂਨੀਅਨ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਵਿੰਦਰ ਸਿੰਘ ਮਠਾੜੁ ਪ੍ਰਧਾਨ,...
Advertisement
ਨਿੱਤ-ਨਿੱਤ ਦੇ ਵੋਟਰ ਸੂਚੀਆਂ ਵਿੱਚ ਹੋ ਰਹੇ ਸਰਵੇ ਤੋਂ ਅੱਕੇ ਬੀ ਐੱਲ ਓਜ਼ ਨੇ ਅੱਜ ਇਥੇ ਮੀਟਿੰਗ ਕੀਤੀ। ਇਸੇ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਬੀ ਐੱਲ ਓ ਜ਼ ਵੱਲੋਂ ਯੂਨੀਅਨ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਵਿੰਦਰ ਸਿੰਘ ਮਠਾੜੁ ਪ੍ਰਧਾਨ, ਇਕਬਾਲ ਉੱਭਾ ਸਕੱਤਰ, ਕਰਮਜੀਤ ਸਿੰਘ ਵਿੱਤ ਸਕੱਤਰ, ਖੁਸ਼ਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਅੱਕਾਂਵਾਲੀ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
ਬੀ ਐੱਲ ਓ ਯੂਨੀਅਨ ਮਾਨਸਾ ਦੇ ਨਵੇਂ ਚੁਣੇ ਪ੍ਰਧਾਨ ਗੁਰਵਿੰਦਰ ਸਿੰਘ ਮਠਾੜੁ ਨੇ ਕਿਹਾ ਕਿ ਨਿੱਤ ਦਿਨ ਉਨ੍ਹਾਂ ਤੋਂ ਨਵੇਂ ਅੰਕੜੇ ਮੰਗੇ ਜਾ ਰਹੇ ਹਨ ਅਤੇ ਉਹ ਇਨ੍ਹਾਂ ਅੰਕੜਿਆ ਵਿੱਚ ਉਲਝਕੇ ਆਪਣੇ ਅਸਲ ਕੰਮ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਅਸਮਰਥ ਹਨ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
Advertisement
Advertisement